ਨਸ਼ੇ ਦੀ ਲਪੇਟ 'ਚ ਆਇਆ 8 ਸਾਲ ਦਾ ਮਾਸੂਮ ਬੱਚਾ! ਕਹਿੰਦਾ- 'ਕਾਲੂ ਅੰਕਲ ਦਿੰਦੇ ਨੇ ਨਸ਼ਾ'

Thursday, Jun 20, 2024 - 01:01 PM (IST)

ਨਸ਼ੇ ਦੀ ਲਪੇਟ 'ਚ ਆਇਆ 8 ਸਾਲ ਦਾ ਮਾਸੂਮ ਬੱਚਾ! ਕਹਿੰਦਾ- 'ਕਾਲੂ ਅੰਕਲ ਦਿੰਦੇ ਨੇ ਨਸ਼ਾ'

ਬਰਨਾਲਾ: ਬਰਨਾਲਾ ਤੋਂ ਇਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 8 ਸਾਲ ਦੇ ਬੱਚਾ ਨਸ਼ੇ ਦੀ ਲਪੇਟ ਵਿਚ ਆ ਗਿਆ ਹੈ। ਇਸ ਉਮਰ ਵਿਚ ਬੱਚੇ ਨੂੰ ਇਸ ਗੱਲ ਦਾ ਸ਼ਾਇਦ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਨਸ਼ਾ ਅਸਲ ਵਿਚ ਹੁੰਦਾ ਕੀ ਹੈ। ਇਸ ਬੱਚੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਮਗਰੋਂ ਪੁਲਸ ਪ੍ਰਸ਼ਾਸਨ ਵੀ ਹਰਕਤ ਵਿਚ ਆਇਆ ਹੈ ਤੇ ਕਾਰਵਾਈ ਸ਼ੁਰੂ ਕੀਤੀ ਹੈ। ਪੁਲਸ ਵੱਲੋਂ ਉਸ ਦਾ ਮੈਡੀਕਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਆਈ ਤੇਜ਼ ਹਨੇਰੀ ਨੌਜਵਾਨ ਲਈ ਬਣੀ ਕਾਲ! ਮਾਂ ਦੀ ਦਵਾਈ ਲੈਣ ਗਏ ਪੁੱਤ ਨਾਲ ਵਾਪਰਿਆ ਭਾਣਾ

ਦਰਅਸਲ, ਬਰਨਾਲਾ ਦੇ ਬੱਸ ਸਟੈਂਡ ਨੇੜੇ ਇਕ 8 ਸਾਲ ਦਾ ਬੱਚਾ ਸਮਾਜ ਸੇਵੀ ਸੰਸਥਾ ਨੂੰ ਮਿਲਿਆ। ਸੰਸਥਾ ਮੁਤਾਬਕ ਬੱਚਾ ਨਸ਼ੇ ਦੀ ਹਾਲਤ ਵਿਚ ਸੀ। ਉਨ੍ਹਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਸਮਾਜ ਸੇਵੀ ਸੰਸਥਾ ਦੀ ਮੁਖੀ ਸੀਰਾ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਕੁਝ ਮੈਂਬਰ ਮੰਗਲਵਾਰ ਨੂੰ ਬਰਨਾਲਾ ਵਿਚ ਸਨ। ਬੱਸ ਸਟੈਂਡ ਨੇੜੇ ਉਨ੍ਹਾਂ ਨੂੰ ਇਕ ਬੱਚਾ ਮਿਲਿਆ। ਬੱਚੇ ਕੋਲੋਂ ਨਾ ਤਾਂ ਸਹੀ ਤਰ੍ਹਾਂ ਤੁਰਿਆ ਜਾ ਰਿਹਾ ਸੀ ਤੇ ਨਾ ਹੀ ਸਹੀ ਤਰ੍ਹਾਂ ਬੋਲਿਆ ਜਾ ਰਿਹਾ ਸੀ। ਬੱਚੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ 'ਕਾਲੂ ਅੰਕਲ' ਨਸ਼ਾ ਕਰਵਾਉਂਦੇ ਹਨ। ਉਸ ਨੇ ਦੱਸਿਆ ਕਿ ਉਸ ਨੇ 2 ਕੈਪਸੂਲ ਖਾਧੇ ਹੋਏ ਹਨ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਇਹ ਬੱਚਾ ਇੱਥੇ ਹੀ ਘੁੰਮਦਾ ਰਹਿੰਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਮਾਲਕ ਦੀ ਬੇਰਹਿਮੀ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ!

ਵਾਇਰਲ ਵੀਡੀਓ ਮਗਰੋਂ ਐਕਸ਼ਨ 'ਚ ਪੁਲਸ

ਇਸ ਸਬੰਧੀ ਡੀ.ਐੱਸ.ਪੀ. ਸਿਟੀ ਸਤਬੀਰ ਸਿੰਘ ਅਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਲੱਭ ਲਿਆ ਹੈ। ਬੱਚਾ ਗਰੀਬ ਪਰਿਵਾਰ ਨਾਲ ਸਬੰਧਤ ਹੈ ਤੇ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਮਾਪਿਆਂ ਨੇ ਕਿਹਾ ਕਿ ਉਹ ਬੱਚੇ ਨੂੰ ਸਕੂਲ ਵੀ ਨਹੀਂ ਲਗਾ ਸਕੇ। ਪੁਲਸ ਅਧਿਕਾਰੀਆਂ ਨੇ ਬੱਚੇ ਨੂੰ ਨਸ਼ਾ ਕਿਸ ਨੇ ਦਿੱਤਾ ਹੈ, ਪੁਲਸ ਇਸ ਦੀ ਜਾਂਚ ਜ਼ਰੂਰ ਕਰੇਗੀ। ਉਨ੍ਹਾਂ ਕਿਹਾ ਕਿ ਬੱਚੇ ਦਾ ਮੈਡੀਕਲ ਕਰਵਾਇਆ ਜਾਵੇਗਾ ਤੇ ਉਸ ਨਾਲ ਪਿਆਰ ਨਾਲ ਗੱਲਬਾਤ ਕਰ ਕੇ ਸਾਰਾ ਕੁਝ ਪੁੱਛਿਆ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News