ਖੇਡਣ ਲਈ ਘਰੋਂ ਨਿਕਲਿਆ ਨਾਬਾਲਗ ਲੜਕਾ ਹੋਇਆ ਲਾਪਤਾ
Tuesday, Jul 03, 2018 - 04:35 PM (IST)

ਜਲੰਧਰ (ਰਾਜੇਸ਼)— ਇਥੋਂ ਦੇ ਪਿੰਡ ਨਾਗਰਾ 'ਚ ਸੋਮਵਾਰ ਸ਼ਾਮ 14 ਸਾਲਾ ਨਾਬਾਲਗ ਲੜਕੇ ਦੇ ਲਾਪਤਾ ਹੋਣ ਨਾਲ ਹਫੜਾ-ਦਫੜੀ ਮਚ ਗਈ। ਨਾਬਾਲਗ ਦੀ ਪਛਾਣ ਰੋਬਿਨ ਸਿੰਘ ਦੇ ਰੂਪ 'ਚ ਹੋਈ ਹੈ, ਜਿਸ ਦੇ ਪਿਤਾ ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ 'ਚ ਤਾਇਨਾਤ ਹਨ। ਪਿਤਾ ਨੇ ਦੱਸਿਆ ਕਿ ਰੋਬਿਨ ਬੀਤੀ ਸ਼ਾਮ 7 ਵਜੇ ਖੇਡਣ ਲਈ ਘਰੋਂ ਨਿਕਲਿਆ ਸੀ ਜੋ ਕਿ ਵਾਪਸ ਘਰ ਨਹੀਂ ਆਇਆ। ਉਸ ਦੀ ਕਾਫੀ ਦੇਰ ਤੱਕ ਭਾਲ ਵੀ ਕੀਤੀ ਗਈ। ਪਰਿਵਾਰ ਵਾਲਿਆਂ ਨੇ ਬੇਟੇ ਦੇ ਅਗਵਾ ਹੋਣ ਦਾ ਸ਼ੱਕ ਜਤਾਉਂਦੇ ਹੋਏ ਪੁਲਸ 'ਚ ਰਿਪੋਰਟ ਦਰਜ ਕਰਵਾਈ। ਥਾਣਾ ਨੰਬਰ ਇਕ ਦੀ ਪੁਲਸ ਨੇ ਲਾਪਤਾ ਲੜਕੇ ਦੀ ਮਾਤਾ ਕਮਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਗਵਾ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।