6 ਸਾਲ ਪਹਿਲਾਂ ਗੁੰਮ ਹੋਇਆ ਬੱਚਾ ਕੀਤਾ ਮਾਪਿਆਂ ਹਵਾਲੇ

Wednesday, Jul 04, 2018 - 12:36 AM (IST)

6 ਸਾਲ ਪਹਿਲਾਂ ਗੁੰਮ ਹੋਇਆ ਬੱਚਾ ਕੀਤਾ ਮਾਪਿਆਂ ਹਵਾਲੇ

 ਗੁਰਦਾਸਪੁਰ,   (ਹਰਮਨਪ੍ਰੀਤ, ਦੀਪਕ)-  ਪਠਾਨਕੋਟ ਜ਼ਿਲੇ ਨਾਲ ਸਬੰਧਤ  6 ਸਾਲ ਪਹਿਲਾਂ ਗੁੰਮ ਹੋਏ ਇਕ ਬੱਚੇ ਨੂੰ ਲੰਬੇ ਅਰਸੇ ਬਾਅਦ ਚਿਲਡਰਨ ਹੋਮ ਗੁਰਦਾਸਪੁਰ ਨੇ ਉਸ ਦੇ ਮਾਪਿਆਂ ਹਵਾਲੇ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਚਿਲਡਰਨ ਹੋਮ ਦੀ ਅਧਿਕਾਰੀ ਵੀਨਾ ਕੁਮਾਰੀ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਇੰਦਰਾ ਕਾਲੋਨੀ ਪਠਾਨਕੋਟ ਨਾਲ ਸਬੰਧਤ ਸੂਰਜ ਪੁੱਤਰ ਬੇਸੀ ਲਾਲ ਨਾਂ ਦਾ ਲਡ਼ਕਾ ਰੇਲ ਗੱਡੀ ਰਾਹੀਂ ਜੰਮੂ ਪਹੁੰਚ ਗਿਆ ਸੀ, ਜਿਥੋਂ ਉਹ ਹਨੂਮਾਨਗਡ਼੍ਹ ਚਲਾ ਗਿਆ। 
ਉਨ੍ਹਾਂ ਦੱਸਿਆ ਕਿ ਇਹ ਲਡ਼ਕਾ ਕਾਫ਼ੀ ਸਮੇਂ ਹਨੂਮਾਨਗਡ਼੍ਹ ਦੇ ਚਿਲਡਰਨ ਹੋਮ ਵਿਚ ਰਿਹਾ, ਜਿਥੇ ਇਸ ਨੇ ਆਪਣੇ ਅਾਪ ਨੂੰ ਪਠਾਨਕੋਟ ਦਾ ਵਸਨੀਕ ਦੱਸਿਆ ਅਤੇ ਬਾਅਦ ਵਿਚ ਹੋਮ ਦੇ ਅਧਿਕਾਰੀਆਂ ਨੇ ਗੁਰਦਾਸਪੁਰ ਸੰਪਰਕ ਕਰ ਕੇ ਉਸ ਨੂੰ ਇਥੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਡੇਢ ਸਾਲ ਤੋਂ ਇਹ ਲਡ਼ਕਾ ਗੁਰਦਾਸਪੁਰ ਦੇ ਚਿਲਡਰਨ ਹੋਮ ਵਿਚ ਰਹਿ ਰਿਹਾ ਹੈ ਅਤੇ ਹੁਣ ਇਹ 12 ਸਾਲ ਦਾ ਹੈ। 
ਉਨ੍ਹਾਂ ਕਿਹਾ ਕਿ ਇਕ ਅਖ਼ਬਾਰ ਵਿਚ ਇਸ ਲਡ਼ਕੇ ਦੀ ਫੋਟੋ ਪ੍ਰਕਾਸ਼ਿਤ ਹੋਣ ਕਾਰਨ ਇਸ ਦੀ ਪਛਾਣ ਹੋਈ। ਇਸ ਲਡ਼ਕੇ ਦੀ ਮਾਤਾ ਰਾਜ ਕੁਮਾਰੀ ਸਬੰਧਤ ਪੱਤਰਕਾਰ ਦੇ ਘਰ ਕੰਮ ਕਰਦੀ ਸੀ। ਜਦੋਂ ਇਸ ਲਡ਼ਕੇ ਦੇ ਇਸ ਹੋਮ ਵਿਚ ਹੋਣ ਸਬੰਧੀ ਪਤਾ ਲੱਗਾ ਤਾਂ ਹੋਮ ਦੇ ਅਧਿਕਾਰੀਆਂ ਵੱਲੋਂ ਇਸ ਲਡ਼ਕੇ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ। ਲਡ਼ਕੇ ਦੇ ਮਾਤਾ-ਪਿਤਾ ਨੇ ਵੀਨਾ ਕੁਮਾਰੀ, ਸੁਪਰਡੈਂਟ ਗੁਰਬਚਨ ਸਿੰਘ, ਪ੍ਰੇਮ ਖੋਸਲਾ, ਬਾਲ ਸੁਰੱਖਿਆ ਅਧਿਕਾਰੀ ਪਰਮਜੀਤ ਕੌਰ ਦਾ ਧੰਨਵਾਦ ਕੀਤਾ।
 


Related News