ਗੁੰਮ ਹੋਇਆ ਢਾਈ ਸਾਲਾ ਬੱਚਾ ਮਾਰਕੀਟ ’ਚੋਂ ਮਿਲਿਆ
Friday, Jul 20, 2018 - 05:11 AM (IST)

ਡੇਰਾਬੱਸੀ, (ਅਨਿਲ)- ਪੰਚਕੂਲਾ ਤੋਂ ਡੇਰਾਬੱਸੀ ਵਿਖੇ ਆਪਣੀ ਭੈਣ ਨੂੰ ਮਿਲਣ ਆਈ ਇਕ ਅੌਰਤ ਦਾ ਢਾਈ ਸਾਲਾ ਬੱਚਾ ਖੇਡਦੇ-ਖੇਡਦੇ ਡੇਰਾਬੱਸੀ ਬਾਜ਼ਾਰ ਤਕ ਪਹੁੰਚ ਗਿਆ, ਜਿਸ ਦਾ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਚੱਲ ਸਕਿਆ। ਘਰ ਵਾਲਿਆਂ ਨੇ ਡੇਰਾਬੱਸੀ ਪੁਲਸ ਥਾਣੇ ਵਿਚ ਜਾ ਕੇ ਮਾਮਲੇ ਸਬੰਧੀ ਦੱਸਿਆ, ਜਿਸ ’ਤੇ ਪੁਲਸ ਨੇ ਅੱਧੇ ਘੰਟੇ ਵਿਚ ਹੀ ਬੱਚੇ ਨੂੰ ਲੱਭ ਕੇ ਮਾਂ ਦੇ ਹਵਾਲੇ ਕੀਤਾ।
ਡੇਰਾਬੱਸੀ ਥਾਣਾ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪ੍ਰੀਤੀ ਗੁਪਤਾ ਪਤਨੀ ਵਿਜੇ ਗੁਪਤਾ ਵਾਸੀ ਪੰਚਕੂਲਾ ਆਪਣੀ ਭੈਣ ਦੇ ਘਰ ਡੇਰਾਬੱਸੀ ਵਿਖੇ ਕ੍ਰਿਸ਼ਨਾ ਮੰਦਰ ਨੇਡ਼ੇ ਉਸ ਨੂੰ ਮਿਲਣ ਆਈ ਹੋਈ ਸੀ।
ਇਸ ਦੌਰਾਨ ਸ਼ਾਮ 4.30 ਵਜੇ ਪ੍ਰੀਤੀ ਦਾ ਢਾਈ ਸਾਲ ਦਾ ਬੇਟਾ ਹੰਸ ਖੇਡਦਾ-ਖੇਡਦਾ ਬਾਜ਼ਾਰ ’ਚ ਪਹੁੰਚ ਗਿਆ ਤੇ ਘਰ ਵਾਲਿਆਂ ਨੂੰ ਇਸ ਦੀ ਭਿਣਕ ਹੀ ਨਹੀਂ ਲੱਗ ਸਕੀ।
ਕਾਫ਼ੀ ਲੱਭਣ ਤੋਂ ਬਾਅਦ ਉਨ੍ਹਾਂ ਨੇ ਡੇਰਾਬੱਸੀ ਥਾਣੇ ਵਿਚ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਥਾਣਾ ਮੁਖੀ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਡੇਰਾਬੱਸੀ ਬਾਜ਼ਾਰ ’ਚੋਂ ਲੱਭ ਲਿਆ ਤੇ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ।