ਕੌਂਸਲਰ ਨੇ ਬੇਸ਼ਰਮੀ ਦੀਆਂ ਹੱਦਾਂ ਟੱਪਦਿਆਂ ਨਾਬਾਲਗ ਮੁੰਡੇ ਨਾਲ ਕੀਤਾ ਗੰਦਾ ਕੰਮ, ਇੰਝ ਜ਼ਾਹਰ ਹੋਈ ਕਰਤੂਤ

Friday, Dec 18, 2020 - 11:30 AM (IST)

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਪਿੰਡ ਔਜਲਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਾਰਡ ਦੇ ਇਕ ਕੌਂਸਲਰ ਵੱਲੋਂ ਬੇਸ਼ਰਮੀ ਦੀਆਂ ਹੱਦਾਂ ਟੱਪਦੇ ਹੋਏ ਇਕ ਨਾਬਾਲਗ ਮੁੰਡੇ ਨਾਲ ਗੰਦੀ ਕਰਤੂਤ ਕਰਦਿਆਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ।

ਇਹ ਵੀ ਪੜ੍ਹੋ : ਵਟਸਐਪ ਕਾਲ ਕਰਕੇ ਪਾਕਿਸਤਾਨ ਤੋਂ ਮੰਗਵਾਈ 'ਹੈਰੋਇਨ', ਤਸਕਰ ਸਮੇਤ ਕਰੋੜਾਂ ਦਾ ਨਸ਼ਾ ਬਰਾਮਦ

ਅਸਲ 'ਚ ਇਕ ਦਲਿਤ ਵਰਗ ਦੇ ਬੱਚੇ ਵੱਲੋਂ ਜਾਤੀ ਸੂਚਕ ਸਰਟੀਫਿਕੇਟ ਬਣਵਾਉਣ ਲਈ ਵਾਰਡ ਦੇ ਕੌਂਸਲਰ ਕੋਲ ਪਹੁੰਚ ਕੀਤੀ ਗਈ ਤਾਂ ਉਸ ਵੱਲੋਂ ਬੱਚੇ ਨਾਲ ਗਲਤ ਹਰਕਤ ਕੀਤੀ ਗਈ। ਨਾਬਾਲਗ ਮੁੰਡੇ ਮੁਤਾਬਕ ਕੌਂਸਲਰ ਵੱਲੋਂ ਪਿਛਲੇ ਸਾਲ ਵੀ ਜਾਤੀ ਦੇ ਸਰਟੀਫਿਕੇਟ ਦੇ ਨਾਂ 'ਤੇ ਉਸ ਨਾਲ ਬਦਫ਼ੈਲੀ ਕੀਤੀ ਗਈ ਸੀ ਤੇ ਭਰੋਸਾ ਦਿੱਤਾ ਗਿਆ ਸੀ ਕਿ ਉਹ ਸਰਟੀਫਿਕੇਟ ਬਣਵਾ ਦੇਵੇਗਾ ਪਰ ਉਸ ਵੱਲੋਂ ਉਸ ਦਾ ਕੰਮ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਰਾਜਪੁਰਾ 'ਚ 'ਜਾਅਲੀ ਸੈਨੇਟਾਈਜ਼ਰ' ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਸਮੱਗਰੀ ਬਰਾਮਦ

ਇਸ ਵਾਰ ਫਿਰ ਜਦੋਂ ਨਾਬਾਲਗ ਮੁੰਡਾ ਆਪਣਾ ਸਰਟੀਫਿਕੇਟ ਬਣਵਾਉਣ ਲਈ ਕੌਂਸਲਰ ਕੋਲ ਆਇਆ ਤਾਂ ਕੌਂਸਲਰ ਨੇ ਫਿਰ ਘਟੀਆ ਕਰਤੂਤ ਕਰਦਿਆਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਨਾਬਾਲਗ ਮੁੰਡੇ ਵੱਲੋਂ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਚਾਈਲਡ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਹਾਈਕਮਾਂਡ ਨੂੰ ਪੁੱਛੇ ਕਿ ਵਾਜਪਾਈ ਦੇ ਮੂਲ ਸਿਧਾਂਤ ਨੂੰ ਕਿਉਂ ਤਿਆਗਿਆ : ਅਕਾਲੀ ਦਲ

ਦੂਜੇ ਪਾਸੇ ਜਾਂਚ ਅਧਿਕਾਰੀ ਐਸ. ਐਚ. ਓ. ਜਬਰਜੀਤ ਸਿੰਘ ਮੁਤਾਬਕ ਪੋਸਕੋ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੀੜਤ ਬੱਚੇ ਵੱਲੋਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਜੋ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰ ਸਕੇ।
ਨੋਟ : ਪੰਜਾਬ 'ਚ ਵਾਪਰ ਰਹੀਆਂ ਕੁਕਰਮ ਦੀਆਂ ਘਟਨਾਵਾਂ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


Babita

Content Editor

Related News