ਸ਼ਰਾਬ ਦੇ ਨਸ਼ੇ 'ਚ ਧੁੱਤ ਨੌਜਵਾਨ ਨੇ ਪਹਿਲਾਂ ਠੋਕੀ ਗੱਡੀ, ਫ਼ਿਰ ਪੁਲਸ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ
Tuesday, Oct 29, 2024 - 05:45 AM (IST)
ਨੰਗਲ (ਜ.ਬ.)- ਬੀਤੀ ਰਾਤ ਇਕ ਕਾਰ ਸਵਾਰ ਵੱਲੋਂ ਨਯਾ ਨੰਗਲ ’ਚ ਪੁਲਸ ਮੁਲਜ਼ਮਾਂ ਨਾਲ ਕੁੱਟਮਾਰ ਅਤੇ ਲੜਾਈ-ਝਗੜਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨਾਲ ਧੱਕਾ-ਮੁੱਕੀ ਕਰਨ ਅਤੇ ਪੁਲਸ ਮੁਲਾਜ਼ਮ ਦੀਆਂ ਪੱਗ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਨੰਗਲ ਦੇ ਡੀ.ਐੱਸ.ਪੀ. ਕੁਲਵੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਨਯਾ ਨੰਗਲ ਵਿਖੇ ਸਾਲਾਨਾ ਦੀਵਾਲੀ ਮੇਲਾ ਚੱਲ ਰਿਹਾ ਸੀ ਤਾਂ ਉਥੇ ਪੁਲਸ ਤਾਇਨਾਤ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਸਵਾਰ ਟੱਕਰ ਮਾਰ ਕੇ ਭੱਜ ਰਿਹਾ ਹੈ ਤਾਂ ਇਕ ਏ.ਐੱਸ.ਆਈ. ਅਤੇ ਪੀ.ਐੱਚ.ਜੀ. ਜਵਾਨ ਮੌਕੇ ’ਤੇ ਪਹੁੰਚੇ।
ਜਦੋਂ ਉਹ ਕਾਰ ਦੀ ਫੋਟੋ ਖਿੱਚ ਕੇ ਨੰਬਰ ਨੋਟ ਕਰਨ ਲੱਗੇ ਤਾਂ ਸ਼ਰਾਬ ਦੇ ਨਸ਼ੇ ’ਚ ਧੁੱਤ ਕਾਰ ਸਵਾਰ ਨੇ ਪੁਲਸ ਮੁਲਾਜ਼ਮਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਨਸ਼ੇ ਦੀ ਹਾਲਤ ’ਚ ਉਸ ਵਿਅਕਤੀ ਨੇ ਨੰਗਲ ਚੌਕੀ ’ਚ ਤਾਇਨਾਤ ਏ.ਐੱਸ.ਆਈ. ਨਿਰਮਲ ਸਿੰਘ ਅਤੇ ਪੀ.ਐੱਚ.ਜੀ. ਜਵਾਨ ਨਿਰਮਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਉਤਾਰ ਦਿੱਤੀ ਅਤੇ ਪੁਲਸ ਦੇ ਕੰਮ ’ਚ ਵਿਘਨ ਪਾਇਆ।
ਇਹ ਵੀ ਪੜ੍ਹੋ- ਨਸ਼ੇ ਦੀ ਤੋੜ 'ਚ ਅੰਨ੍ਹਾ ਹੋਇਆ ਨੌਜਵਾਨ, ਹਥਿ.ਆਰ ਦਿਖਾ ਕੇ ਆਪਣੀ ਚਾਚੀ ਨਾਲ ਹੀ ਕਰ ਗਿਆ ਕਾਂਡ
ਡੀ.ਐੱਸ.ਪੀ. ਸੰਧੂ ਨੇ ਦੱਸਿਆ ਕਿ ਇਸ ਹਮਲੇ ’ਚ ਏ.ਐੱਸ.ਆਈ. ਅਤੇ ਪੀ.ਐੱਚ.ਜੀ. ਜਵਾਨ ਜ਼ਖਮੀ ਹੋ ਗਏ । ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਥਾਣੇ ਲਿਆਂਦਾ ਗਿਆ, ਜਿਸ ਦੀ ਪਛਾਣ ਮਨੋਜ ਕੁਮਾਰ ਵਾਸੀ ਲੋਅਰ ਡਡੌਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ- 'ਹੈਲੋ ! ਸਾਡਾ ਮੁੰਡਾ 2 ਦਿਨ ਤੋਂ ਫ਼ੋਨ ਨੀ ਚੁੱਕਦਾ, ਤੂੰ ਦੇਖ ਕੇ ਆ...', ਦੋਸਤ ਨੇ ਜਾ ਕੇ ਖੋਲ੍ਹਿਆ ਦਰਵਾਜ਼ਾ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e