ਮੀਰਪੁਰ ਪਿੰਡ ’ਚ ਦਰਦਨਾਕ ਹਾਦਸਾ, ਸੁੱਤੇ ਹੋਏ ਪਰਿਵਾਰ ’ਤੇ ਡਿੱਗੀ ਛੱਤ, 11 ਸਾਲਾ ਬੱਚੇ ਦੀ ਮੌਤ  (ਤਸਵੀਰਾਂ)

04/11/2021 3:35:44 PM

ਡੇਰਾਬੱਸੀ (ਅਨਿਲ): ਨੇੜਲੇ ਪਿੰਡ ਮੀਰਪੁਰ ਵਿਖੇ ਬੀਤੀ ਰਾਤ ਵਾਪਰੇ ਹਾਦਸੇ ਵਿੱਚ ਘਰ ਦੀ ਕੱਚੀ ਛੱਤ ਡਿੱਗਣ ਨਾਲ ਗਿਆਰਾਂ ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਬਾਕੀ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਘਟਨਾ ਕਰੀਬ ਰਾਤ ਗਿਆਰਾਂ ਵਜੇ ਵਾਪਰੀ ਹੈ। ਪੂਰਾ ਪਰਿਵਾਰ ਜਿਸ ਵਿੱਚ ਤਿੰਨ ਬੱਚੇ ਅਤੇ ਪਤੀ ਪਤਨੀ ਆਪਣੇ ਕਮਰੇ ਵਿੱਚ ਸੌਂ ਰਹੇ ਸਨ। ਰਾਮ ਕੁਮਾਰ ਉਮਰ 35 ਸਾਲ ਉਸ ਦੀ ਪਤਨੀ ਗੀਤਾ ਉਮਰ 30 ਸਾਲ ,ਹਰਜੀਤ ਸਿੰਘ ਉਮਰ 11 ਸਾਲ  ਦੋ ਬੱਚੇ ਹੋਰ ਅਮਿਤ ਅਤੇ  ਆਦਿਸ਼ਾ ਜਿਨ੍ਹਾਂ ਤੇ  ਅਚਾਨਕ ਕੱਚੀ ਛੱਤ ਆ ਡਿੱਗੀ। ਕਮਰੇ ਤੋਂ ਬਾਹਰ ਸੋ ਰਹੀ ਬਜ਼ੁਰਗ ਔਰਤ ਜੋ ਮ੍ਰਿਤਕ ਬੱਚੇ ਦੀ ਦਾਦੀ ਲਗਦੀ ਹੈ ਕੁਝ ਧਮਾਕੇ ਹੋਣ ਦੀ ਆਵਾਜ਼ ਸੁਣਦੇ ਹੀ ਉਸ ਨੇ ਗੁਆਢੀਆਂ ਨੂੰ ਇਕੱਠਾ ਕਰ ਲਿਆ ਪਰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਹਾਦਸਾ ਕਿਵੇਂ ਹੋ ਗਿਆ। ਗੁਆਢੀਆਂ ਨੇ ਛੱਤ ਦੇ ਉੱਪਰ ਤੋਂ ਲੱਕੜ ਦੀ ਪੌੜੀ ਲਾ ਕੇ ਪਰਿਵਾਰ ਨੂੰ ਉੱਥੋਂ ਕੱਢਿਆ ਛੱਤ ਦੇ ਮਲਬੇ ਚੋ ਜੋ ਕਿ ਦੋ ਫ਼ੁੱਟ ਗਹਿਰਾ ਸੀ।ਬੜੀ ਮਸ਼ੱਕਤ ਤੋਂ ਮਿੱਟੀ ਵਿੱਚੋਂ ਜ਼ਖ਼ਮੀ ਹਾਲਤ ਵਿਚ ਪੂਰੇ ਪਰਿਵਾਰ ਨੂੰ ਉੱਥੋਂ ਕੱਢਿਆ। ਲੋਕਾਂ ਨੇ ਜ਼ਖ਼ਮੀ ਹੋਏ ਪਰਿਵਾਰ ਨੂੰ ਡੇਰਾਬੱਸੀ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਪਰਿਵਾਰ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ। ਜਿੱਥੇ ਬੱਚੇ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਪਰ ਬੱਚਾ ਨਹੀਂ ਬਚ ਸਕਿਆ। ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ  ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਕਰ ਦਿੱਤੀ।

ਇਹ ਵੀ ਪੜ੍ਹੋ:  ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖੁਸ਼ੀਆਂ, ਪਿਓ-ਪੁੱਤ ਦੀ ਹੋਈ ਮੌਤ

PunjabKesari

ਵਾਪਰੇ ਹਾਦਸੇ ਦਾ ਜਾਇਜ਼ਾ ਲੈਣ ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਲੋਕਾਂ ਨੂੰ ਕਾਂਗਰਸ ਸਰਕਾਰ ਵਲੋਂ ਕੱਚੀ ਛੱਤਾਂ ਦੇ ਲਈ ਪੈਸੇ ਮਿਲ ਜਾਂਦੇ ਤਾਂ ਇਹ ਹਾਦਸਾ ਨਾ ਹੁੰਦਾ। ਐਨ ਕੇ ਸ਼ਰਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਮਕਾਨਾਂ ਦੀਆਂ ਛੱਤਾਂ ਦੇ ਨਿਰਮਾਣ ਦੇ ਲਈ ਕੇਂਦਰ ਸਰਕਾਰ ਤੋਂ ਪੈਸੇ ਮਨਜ਼ੂਰ ਕਰਾਏ ਸਨ। ਹੁਣ ਤੱਕ ਚਾਰ ਸਾਲ ਤੋਂ ਜ਼ਿਆਦਾ ਹੋ ਗਏ ਕਿਸੇ ਨੂੰ ਵੀ ਇਹ ਪੈਸਾ ਨਹੀਂ ਦਿੱਤਾ ਗਿਆ। ਕਾਂਗਰਸ ਸਰਕਾਰ ਨੇ ਗਰੀਬ ਲੋਕਾਂ ਦੇ ਹੱਕਾਂ ਨੂੰ ਖ਼ਤਮ ਕਰਦੇ ਹੋਏ ਸਿਰਫ਼ ਆਪਣਾ ਹੀ ਫ਼ਾਇਦਾ ਸੋਚਿਆ ਹੈ।  
ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਵਾਪਰੇ ਹਾਦਸੇ ਤੇ ਗਹਿਰਾ ਸ਼ੋਕ ਪ੍ਰਗਟਾਉਂਦੇ ਹੋਏ ਪਰਿਵਾਰ ਨਾਲ ਦਿਲੋਂ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਪਰਿਵਾਰ ਨੂੰ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਦਿਵਾਇਆ ਜਾਵੇਗਾ ਅਤੇ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਲਕਾ ਵਿਧਾਇਕ ਇਸ ਮਾਮਲੇ ਤੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ । ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦੂਜੇ ਪਾਸੇ ਤੂਲ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਲੱਖਾ ਸਿਧਾਣਾ ਦੀ ਨੌਜਵਾਨਾਂ ਨੂੰ ਵੰਗਾਰ, ਆਉਣ ਵਾਲੀਆਂ ਨਸਲਾਂ ਲਈ ਮੋਰਚੇ 'ਚ ਹੋਵੋ ਸ਼ਾਮਲ

PunjabKesari

ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਕੱਚੇ ਮਕਾਨਾਂ ਦੀ ਛੱਤਾਂ ਲਈ ਭਰੇ ਗਏ ਫਾਰਮਾਂ ਦੀ ਜਾਂਚ  ਕੀਤੀ ਜਾਵੇਗੀ । ਵੈਸੇ ਹੁਣ ਤੱਕ ਜਿੰਨੇ ਵੀ ਫਾਰਮ ਭਰੇ ਗਏ ਹਨ ਸਭ ਨੂੰ ਕੱਚੀ ਛੱਤਾ ਕੱਚੇ ਮਕਾਨਾਂ ਲਈ ਪੈਸੇ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਅੱਗੇ ਵੀ ਜਾਰੀ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ:   14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)

PunjabKesari


Shyna

Content Editor

Related News