14 ਸਾਲਾ ਨਾਬਾਲਿਗ ਵਿਦਿਆਰਥਣ ਨਾਲ ਗੈਂਗਰੇਪ, ਧੀ ਨੂੰ ਲੈ ਕੇ ਭਟਕਦਾ ਰਿਹਾ ਪਰਿਵਾਰ

07/27/2022 6:30:43 PM

ਨਾਭਾ (ਜੈਨ) : ਬੀਤੀ 24 ਜੁਲਾਈ ਦੀ ਰਾਤ ਥਾਣਾ ਸਦਰ ਦੇ ਖੇਤਰ ਵਿਚ ਇਕ 14 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਸਾਡੀ 24 ਜੁਲਾਈ ਦੀ ਰਾਤ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਪਰਿਵਾਰ 25 ਜੁਲਾਈ ਨੂੰ ਪੀੜਤ ਲੜਕੀ ਨੂੰ ਲੈ ਕੇ ਸਾਰਾ ਦਿਨ ਥਾਣਾ ਸਦਰ ਤੇ ਚੌਕੀ ਗਲਵੱਟੀ ’ਚ ਭਟਕਦਾ ਰਿਹਾ ਪਰ ਕਿਸੇ ਵੀ ਪੁਲਸ ਅਧਿਕਾਰੀ ਨੇ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਨਹੀਂ ਕਰਵਾਇਆ। ਰਾਤ ਨੂੰ ਘਰ ਭੇਜ ਦਿੱਤੇ ਗਏ। ਅੱਜ ਜਦੋਂ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਦੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਸੁਸਾਇਟੀ ਦੇ ਆਗੂ ਰਾਮਧਨ (ਬਸਪਾ ਆਗੂ) ਨੇ ਲੜਕੀ ਨੂੰ ਸਵੇਰੇ 8.30 ਵਜੇ ਘਰੋਂ ਲਿਆ ਕੇ ਇਥੇ ਸਿਵਲ ਹਸਪਤਾਲ ਐਮਰਜੈਂਸੀ ’ਚ ਦਾਖਲ ਕਰਵਾਇਆ। ਇਸ ਤੋਂ ਬਾਅਦ ਥਾਣਾ ਸਦਰ ਦਾ ਇਕ ਸਹਾਇਕ ਥਾਣੇਦਾਰ ਅਤੇ ਪੁਲਸ ਲੇਡੀ ਸਬ-ਇੰਸਪੈਕਟਰ ਹਸਪਤਾਲ ਪਹੁੰਚੇ। ਲੜਕੀ ਦੇ ਪਿਤਾ ਨੇ ਗੰਭੀਰ ਦੋਸ਼ ਲਾਏ ਹਨ। ਪਰਿਵਾਰ ਨੇ ਲਹੂ ਨਾਲ ਲਿਬੜੇ ਕੱਪੜੇ ਵੀ ਦਿਖਾਏ।

ਇਹ ਵੀ ਪੜ੍ਹੋ : ਇਸ ਹਾਲਤ ’ਚ ਹਸਪਤਾਲ ਪਹੁੰਚੇ ਮਹਿਲਾ ਕਾਂਸਟੇਬਲ ਤੇ ਉਸ ਦੇ ਸਾਥੀ ਨੂੰ ਦੇਖ ਡਾਕਟਰਾਂ ਦੇ ਉੱਡੇ ਹੋਸ਼

ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜਦੋਂ ਹੀ ਇਹ ਮਾਮਲਾ ਮੇਰੇ ਨੋਟਿਸ ’ਚ ਆਇਆ ਤਾਂ ਸਰਗਰਮੀ ਨਾਲ ਦੋਵੇਂ ਦੋਸ਼ੀ ਨੌਜਵਾਨ ਗੁਰਧਿਆਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਅਭੇਪੁਰ ਤੇ ਅਮਨਦੀਪ ਸਿੰਘ ਪੁੱਤਰ ਭਿੰਦਰਜੀਤ ਸਿੰਘ ਵਾਸੀ ਸੁੱਖੇਵਾਲ ਅਤੇ ਇਕ ਹੋਰ ਅਣਪਛਾਤੇ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਸੰਗਰੂਰ ਜ਼ਿਲ੍ਹੇ ਵਿਚੋਂ ਜਾਂਚ ਪੜਤਾਲ ਲਈ ਲਿਆਂਦਾ ਗਿਆ। ਡੀ. ਐੱਸ. ਪੀ. ਨੇ ਅੱਗੇ ਦੱਸਿਆ ਕਿ ਮਹਿਲਾ ਪੁਲਸ ਅਧਿਕਾਰੀ ਨੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ। ਬੁੱਧਵਾਰ ਨੂੰ ਮੈਡੀਕਲ ਨਿਰੀਖਣ ਕਰਕੇ ਲੜਕੀ ਦੇ ਅਦਾਲਤ ’ਚ ਬਿਆਨ ਦਰਜ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਗ੍ਰਿਫ਼ਤਾਰ!

ਬਸਪਾ ਆਗੂ ਰਾਮਧਨ ਨੇ ਪੁਲਸ ਕਾਰਵਾਈ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ 25 ਜੁਲਾਈ ਨੂੰ ਹੀ ਪੀੜਤਾ ਦਾ ਮੈਡੀਕਲ ਹੋਣਾ ਚਾਹੀਦਾ ਸੀ। ਉਨ੍ਹਾਂ 24 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਭਰਾਤਰੀ ਸੰਗਠਨਾਂ ਨੂੰ ਨਾਲ ਲੈ ਕੇ ਥਾਣਾ ਸਦਰ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ ਨਾਬਾਲਿਗ ਲੜਕੀ ਨੂੰ ਜ਼ਬਰੀ ਚੁੱਕ ਕੇ ਖੇਤਾਂ ਦੀ ਮੋਟਰ ’ਤੇ ਲਿਜਾਇਆ ਗਿਆ ਅਤੇ ਜਿੱਥੇ ਗੈਂਗਰੇਪ ਵਲੋਂ ਸੰਗੀਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 

ਇਹ ਵੀ ਪੜ੍ਹੋ : ਦੋ ਦਿਨਾਂ ’ਚ ਜਲੰਧਰ ’ਚ ਤੀਜੀ ਵੱਡੀ ਵਾਰਦਾਤ, ਧਾਰਮਿਕ ਡੇਰੇ ਦੇ ਸੇਵਾਦਾਰ ਦਾ ਧੜ ਤੋਂ ਵੱਖ ਕੀਤਾ ਸਿਰ

ਦੋਵੇਂ ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਉਧਰ ਮਾਮਲਾ ਵੱਧਦਾ ਦੇਖ ਪੁਲਸ ਨੇ ਮੁਸਤੈਦੀ ਵਿਖਾਉਂਦੇ ਹੋਏ ਕੁਝ ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਮੇਂ ਪੀੜਤ ਲੜਕੀ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹੈ। ਪੁਲਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News