ਵਿਆਹ ਦੀ ਨੀਅਤ ਨਾਲ ਨਾਬਾਲਗਾ ਅਗਵਾ, ਬਿਹਾਰ ਦੇ ਨੌਜਵਾਨ ’ਤੇ ਕੇਸ ਦਰਜ

08/23/2023 5:06:33 PM

ਲੁਧਿਆਣਾ (ਰਿਸ਼ੀ) : 14 ਸਾਲ ਦੀ ਨਾਬਾਲਗਾ ਨੂੰ ਵਿਆਹ ਦੀ ਨੀਅਤ ਨਾਲ ਅਗਵਾ ਕਰਕੇ ਲਿਜਾਣ ਦੇ ਦੋਸ਼ 'ਚ ਸੰਦੀਪ ਕੁਮਾਰ ਨਿਵਾਸੀ ਬਿਹਾਰ ਦੇ ਖ਼ਿਲਾਫ਼ ਥਾਣਾ ਹੈਬੋਵਾਲ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੂਰਿਯਾ ਸਿਨੇਮਾ ਦੇ ਕੋਲ ਰਹਿਣ ਵਾਲੇ ਪਿਤਾ ਨੇ ਦੱਸਿਆ ਕਿ ਰੋਜ਼ਾਨਾ ਵਾਂਗ 12 ਅਗਸਤ ਦੀ ਸਵੇਰ 7 ਵਜੇ ਉਹ ਆਪਣੀ ਪਤਨੀ ਅਤੇ ਬੇਟੇ ਨਾਲ ਘਰੋਂ ਕੰਮ ’ਤੇ ਚਲਾ ਗਿਆ।

ਸ਼ਾਮ 7 ਵਜੇ ਵਾਪਸ ਆਏ ਤਾਂ ਧੀ ਘਰ ਵਿਚ ਨਹੀਂ ਸੀ। ਭਾਲ ਕਰਨ ‘ਤੇ ਪਤਾ ਲੱਗਾ ਕਿ ਉਕਤ ਮੁਲਜ਼ਮ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲੈ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।
 


Babita

Content Editor

Related News