ਮਾਛੀਵਾੜਾ ਸਾਹਿਬ ਵਿਖੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਨਾਬਾਲਗ ਕੁੜੀ ਦੀ ਮੌਤ

Friday, Jun 17, 2022 - 03:39 PM (IST)

ਮਾਛੀਵਾੜਾ ਸਾਹਿਬ ਵਿਖੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਨਾਬਾਲਗ ਕੁੜੀ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਅੱਜ ਸਵੇਰੇ ਨੇੜਲੇ ਪਿੰਡ ਲੁਬਾਣਗੜ੍ਹ ਵਿਖੇ ਇੱਕ ਆਲਟੋ ਕਾਰ ਵੱਲੋਂ ਟੱਕਰ ਮਾਰਨ ’ਤੇ ਨਾਬਾਲਗ ਕੁੜੀ ਹਰਮਨਦੀਪ ਕੌਰ (16) ਦੀ ਮੌਤ ਹੋ ਗਈ। ਮ੍ਰਿਤਕ ਕੁੜੀ ਦੇ ਪਿਤਾ ਜਸਵੀਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਹਰਮਨਦੀਪ ਕੌਰ ਆਪਣੀ ਮਾਤਾ ਨਾਲ ਘਰ ਨੇੜੇ ਹੀ ਬਣੇ ਪਸ਼ੂਆਂ ਵਾਲੇ ਵਾੜੇ ਤੋਂ ਸੜਕ ਕਿਨਾਰੇ ਵਾਪਸ ਪਰਤ ਰਹੀ ਸੀ ਕਿ ਪਿੱਛੋਂ ਇੱਕ ਤੇਜ਼ ਰਫ਼ਤਾਰ ਆਲਟੋ ਕਾਰ ਆਈ। ਕਾਰ ਨੇ ਉਸ ਦੀ ਕੁੜੀ ਨੂੰ ਜ਼ਬਰਦਸਤ ਟੱਕਰ ਮਾਰੀ। ਉਸਦੀ ਕੁੜੀ ਹਵਾ ਵਿਚ ਉੱਛਲ ਕੇ ਕਾਰ ਦੇ ਸ਼ੀਸ਼ੇ ’ਤੇ ਜਾ ਡਿੱਗੀ ਅਤੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ।

ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕੁੱਝ ਹੀ ਦੂਰੀ ’ਤੇ ਜਾ ਕੇ ਕਾਬੂ ਕਰ ਲਿਆ। ਜਖ਼ਮੀ ਹਾਲਤ ਵਿਚ ਕੁੜੀ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਛੀਵਾੜਾ ਪੁਲਸ ਵੱਲੋਂ ਮ੍ਰਿਤਕਾ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਲਖਵੀਰ ਕੁਮਾਰ ਵਾਸੀ ਚਕਲੀ ਮੰਗਾ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਸ ਵੱਲੋਂ ਮ੍ਰਿਤਕਾ ਹਰਮਨਦੀਪ ਕੌਰ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਪਿੰਡ ਵਿਚ ਇਸ ਵਾਪਰੇ ਦਰਦਨਾਕ ਹਾਦਸੇ ਕਾਰਨ ਸੋਗ ਦਾ ਮਾਹੌਲ ਹੈ।


author

Babita

Content Editor

Related News