ਸਹੁਰਿਆਂ ਤੇ ਪੇਕਿਆਂ ਨੇ ਘਰੋਂ ਕੱਢੀ ਨਾਬਾਲਿਗ, ਪ੍ਰੇਮੀ ਨੇ ਵੀ ਠੁਕਰਾਈ, ਫੇਰ ਜੋ ਹੋਇਆ ਕਲਪਨਾ ਤੋਂ ਪਰੇ ਸੀ
Friday, Jun 28, 2024 - 05:41 PM (IST)

ਅਬੋਹਰ (ਸੁਨੀਲ) : ਸਹੁਰਾ ਪਰਿਵਾਰ ਅਤੇ ਪੇਕਿਆਂ ਵੱਲੋਂ ਘਰੋਂ ਕੱਢੇ ਜਾਣ ਅਤੇ ਪ੍ਰੇਮੀ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਨਾਬਾਲਗ ਲੜਕੀ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਦੌਲਤਪੁਰਾ ਗਊਸ਼ਾਲਾ ਦੇ ਸੇਵਾਦਾਰਾਂ ਨੇ ਸਮੇਂ ਸਿਰ ਬਾਹਰ ਕੱਢ ਲਿਆ ਅਤੇ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਨਾਬਾਲਗ ਨੇ ਦੱਸਿਆ ਕਿ 17 ਸਾਲ ਦੀ ਉਮਰ ’ਚ ਉਸਨੇ ਪੀਲੀਬੰਗਾ ਵਾਸੀ ਇਕ ਨੌਜਵਾਨ ਨਾਲ ਵਿਆਹ ਕਰ ਲਿਆ, ਜਿਸ ’ਤੇ ਉਹ ਕਰੀਬ ਚਾਰ ਮਹੀਨੇ ਪੀਲੀਬੰਗਾ ’ਚ ਰਹੀ ਪਰ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਨਾਬਾਲਗ ਹੋਣ ਕਾਰਨ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਦ ਉਹ 18 ਸਾਲ ਦੀ ਹੋਵੇਗੀ ਤਾਂ ਉਹ ਉਸ ਨੂੰ ਅਪਨਾ ਲੈਣਗੇ। ਦੂਜੇ ਪਾਸੇ ਲੜਕੀ ਦੇ ਮਾਪਿਆਂ ਨੇ ਉਸ ਨੂੰ ਆਪਣੀ ਜ਼ਿੰਦਗੀ ਅਤੇ ਜਾਇਦਾਦ ਤੋਂ ਬੇਦਖਲ ਕਰ ਦਿੱਤਾ। ਸਹੁਰੇ ਅਤੇ ਮਾਪਿਆਂ ਵੱਲੋਂ ਨਾ ਅਪਣਾਏ ਜਾਣ ਕਾਰਨ ਉਹ ਕੁਝ ਦਿਨ ਆਪਣੀ ਮਾਸੀ ਕੋਲ ਹੀ ਰਹੀ। ਇਸ ਦੌਰਾਨ ਉਸ ਦੇ ਪਿੰਡ ਤੇਲੂਪੁਰਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਤੋਂ ਬਾਅਦ ਉਹ ਸ਼ਹਿਰ ਆ ਗਈ ਅਤੇ ਇਕ ਬਿਊਟੀ ਪਾਰਲਰ ਵਿਚ ਕੰਮ ਕਰਨ ਲੱਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਕ ਲੱਖ ਤੋਂ ਵੱਧ ਪੈਨਸ਼ਨ ਧਾਰਕਾਂ ਨੂੰ ਸਰਕਾਰ ਨੇ ਦਿੱਤਾ ਝਟਕਾ, ਕੀਤੀ ਵੱਡੀ ਕਾਰਵਾਈ
ਪੀੜਤਾ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਉਕਤ ਨੌਜਵਾਨ ਨੇ ਉਸ ਨੂੰ ਉਸ ਦੀ ਮਾਸੀ ਦੇ ਘਰ ਛੱਡ ਦਿੱਤਾ ਪਰ ਜਦੋਂ ਮਾਸੀ ਨੇ ਵੀ ਉਸ ਨੂੰ ਘਰ ਛੱਡਣ ਲਈ ਕਿਹਾ ਤਾਂ ਤੇਲੂਪੁਰਾ ਵਾਸੀ ਨੌਜਵਾਨ ਜਿਸਦਾ ਖੂਈਆਂ ਸਰਵਰ ਵਿਚ ਇਕ ਢਾਬਾ ਹੈ ਉਸਨੂੰ ਆਪਣੇ ਢਾਬੇ 'ਤੇ ਲੈ ਗਿਆ ਅਤੇ ਤਿੰਨ ਦਿਨਾਂ ਤੱਕ ਉਥੇ ਰਖਿਆ। ਜਦ ਉਸਨੇ ਉਕਤ ਨੌਜਵਾਨ ਨੂੰ ਉਸਨੂੰ ਆਪਣੇ ਘਰ ਲੈ ਕੇ ਜਾਣ ਨੂੰ ਕਿਹਾ ਤਾਂ ਨੌਜਵਾਨ ਨੇ ਮਾਂ ਦੇ ਬੀਮਾਰ ਹੋਣ ਦੀ ਗੱਲ ਕਹਿੰਦੇ ਹੋਏ ਘਰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਦੌਲਤਪੁਰਾ ਮਾਈਨਰ ਵਿਚ ਛਾਲ ਮਾਰ ਦਿੱਤੀ। ਜਿਸ ਨੂੰ ਦੌਲਤਪੁਰਾ ਗਊਸ਼ਾਲਾ ਦੇ ਸੇਵਾਦਾਰਾਂ ਨੇ ਬਾਹਰ ਕੱਢ ਕੇ 112 ਹੈਲਪਲਾਈਨ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਇਸ ’ਤੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਹੋਸ਼ ਆਉਣ ਤੋਂ ਬਾਅਦ ਲੜਕੀ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦਾ ਵਿਆਹ ਤੇਲੂਪੁਰਾ ਵਾਸੀ ਨੌਜਵਾਨ ਨਾਲ ਕਰਵਾਇਆ ਜਾਵੇ ਕਿਉਂਕਿ ਹੁਣ ਉਹੀ ਉਸ ਦਾ ਇੱਕੋ ਇੱਕ ਸਹਾਰਾ ਹੈ। ਸੂਚਨਾ ਮਿਲਦੇ ਹੀ ਉਸ ਦੀ ਮਾਸੀ ਵੀ ਹਸਪਤਾਲ ਪਹੁੰਚ ਗਈ ਪਰ ਉਸ ਨੂੰ ਘਰ ਲਿਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਇਨਸਾਨੀਅਤ ਦੇ ਨਾਤੇ ਉਸ ਦਾ ਹਾਲ-ਚਾਲ ਪੁੱਛਣ ਆਈ ਹੈ।
ਇਹ ਵੀ ਪੜ੍ਹੋ : ਮਾਮੇ ਦੀ ਲੜਾਈ ਦਾ ਪਤਾ ਲੱਗਣ 'ਤੇ ਭਾਣਜੇ ਨੇ ਖੇਡੀ ਖੂਨੀ ਖੇਡ, 2 ਘੰਟਿਆਂ 'ਚ ਹਮਲਾ ਕਰਨ ਵਾਲੇ ਦਾ ਕੀਤਾ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8