ਨਾਬਾਲਗ ਕੁੜੀ ਨੂੰ ਅਗਵਾ ਕਰ ਢਾਈ ਮਹੀਨੇ ਧਾਰਮਿਕ ਸਥਾਨਾਂ ’ਤੇ ਘੁੰਮਾਉਂਦਾ ਰਿਹਾ ਅਗਵਾਕਾਰ, ਹੁਣ ਗ੍ਰਿਫ਼ਤਾਰ
Monday, Jul 11, 2022 - 11:10 AM (IST)
ਅੰਮ੍ਰਿਤਸਰ (ਇੰਦਰਜੀਤ) - ਪੁਲਸ ਕਮਿਸ਼ਨਰ ਅਰੁਣ ਪਾਲ ਸਿੰਘ ਅਤੇ ਏ. ਡੀ. ਸੀ. ਪੀ. ਨਵਜੋਤ ਸਿੰਘ ਦੀਆਂ ਹਦਾਇਤਾਂ ’ਤੇ ਥਾਣਾ ਡੀ ਡਵੀਜ਼ਨ ਦੀ ਪੁਲਸ ਨੇ 2 ਮਹੀਨੇ 15 ਦਿਨ ਪਹਿਲਾਂ ਅਗਵਾ ਕੀਤੀ ਨਾਬਾਲਗ ਕੁੜੀ ਦੇ ਅਗਵਾਕਾਰ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਅਗਵਾ ਹੋਈ ਕੁੜੀ ਨੂੰ ਬਰਾਮਦ ਕਰ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਗਵਾਕਾਰ ਦੀ ਪਛਾਣ ਮਨਜੀਤ ਸਿੰਘ ਹੈਪੀ ਪੁੱਤਰ ਮੰਗਲ ਸਿੰਘ ਵਾਸੀ ਗਲੀ ਨੰਬਰ 1, ਕੋਟ ਮਿਤਸਿੰਘ, ਅੰਮ੍ਰਿਤਸਰ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)
ਏ. ਸੀ. ਪੀ. ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਦੁਰਗਿਆਣਾ ਵਿਖੇ ਸੰਤਰੀ ਦੇਵੀ ਪਤਨੀ ਗੋਪਾਲ ਦਾਸ ਵਾਸੀ ਬਸਤੀ ਹਿੰਦੁਸਤਾਨੀ ਰਾਹੀਂ ਇਕ ਨਾਬਾਲਗ ਕੁੜੀ ਦੇ ਅਚਾਨਕ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਸਬੰਧੀ ਉਨ੍ਹਾਂ ਨੂੰ ਲਿਖਤੀ ਸੂਚਨਾ ਦਿੱਤੀ। ਪੁਲਸ ਦਾ ਕਹਿਣਾ ਸੀ ਕਿ ਕੁੜੀ ਨੂੰ ਕਿਸੇ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ ਸੀ। ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 346,363,366 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ 2 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਜਦੋਂ ਨਾਬਾਲਗ ਕੁੜੀ ਦਾ ਕੋਈ ਪਤਾ ਨਾ ਲੱਗਾ ਤਾਂ ਮਾਮਲਾ ਇਸ ਦੌਰਾਨ ਦੁਰਗਿਆਣਾ ਪੁਲਸ ਚੌਕੀ ’ਚ ਨਵਾਂ ਪੁਲਸ ਅਧਿਕਾਰੀ ਕੋਲ ਪਹੁੰਚ ਗਿਆ।
ਪੜ੍ਹੋ ਇਹ ਵੀ ਖ਼ਬਰ: ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਇਸ ਮਾਮਲੇ ’ਚ ਜਦੋਂ ਪੁਲਸ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਮੁਸਤੈਦੀ ਦਿਖਾਈ ਅਤੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਕੁਝ ਦਿਨਾਂ ਦੀ ਭੱਜ-ਦੌੜ ਤੋਂ ਬਾਅਦ ਪੁਲਸ ਨੂੰ ਕਾਮਯਾਬੀ ਮਿਲੀ ਅਤੇ ਦੋਸ਼ੀ ਨੂੰ ਕਾਬੂ ਕਰ ਕੇ ਕੁੜੀ ਨੂੰ ਬਰਾਮਦ ਕਰ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਲੜਕੀ ਨੂੰ ਵੱਖ-ਵੱਖ ਥਾਵਾਂ ਜਿਵੇਂ ਹਰਿਦੁਆਰ, ਰਿਸ਼ੀਕੇਸ਼, ਹਜ਼ੂਰ ਸਾਹਿਬ, ਫਤਹਿਗੜ੍ਹ ਸਾਹਿਬ ਆਦਿ ’ਤੇ ਲੈ ਕੇ ਜਾਂਦਾ ਰਿਹਾ, ਇਸ 75 ਦਿਨਾਂ ਦੇ ਲੰਬੇ ਸਮੇਂ ਦੌਰਾਨ ਉਸ ਕੋਲ ਪੈਸੇ ਦੀ ਘਾਟ ਹੋ ਗਈ ਸੀ। ਇਸ ਸਬੰਧੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਇੰਸਪੈਕਟਰ ਰੌਬਿਨ ਹੰਸ ਅਤੇ ਅਸ਼ਵਨੀ ਕੁਮਾਰ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ਨੇੜਿਓਂ ਮਿਲੀ ਲਾਸ਼