ਬੱਸ ਨੂੰ ਰੋਕ ਕੇ ਨਾਬਾਲਿਗ ਲੜਕੀ ਨਾਲ ਗਲਤ ਹਰਕਤਾਂ ਕਰਨ ਵਾਲੇ ਨਾਮਜ਼ਦ

Wednesday, Nov 22, 2017 - 10:42 AM (IST)

ਬੱਸ ਨੂੰ ਰੋਕ ਕੇ ਨਾਬਾਲਿਗ ਲੜਕੀ ਨਾਲ ਗਲਤ ਹਰਕਤਾਂ ਕਰਨ ਵਾਲੇ ਨਾਮਜ਼ਦ

ਬਟਾਲਾ (ਸੈਂਡੀ) – ਥਾਣਾ ਘੁੰਮਾਣ ਦੀ ਪੁਲਸ ਨੂੰ ਦਿੱਤੀ ਰਿਪੋਰਟ 'ਚ ਮਨਪ੍ਰੀਤ ਸਿੰਘ ਵਾਸੀ ਭਗਤੂਪੁਰ ਨੇ ਦੱਸਿਆ ਕਿ ਉਸ ਦੀ 15 ਸਾਲਾ ਲੜਕੀ ਜੋ ਕਿ ਨੌਵੀਂ ਜਮਾਤ 'ਚ ਪੜ੍ਹਦੀ ਹੈ ਅਤੇ ਕੁਝ ਦਿਨਾਂ ਤੋਂ ਸਾਡੇ ਪਿੰਡ ਦੇ ਦੋ ਨੌਜਵਾਨ ਮੇਰੀ ਲੜਕੀ ਨੂੰ ਸਕੂਲ ਜਾਂਦੇ ਸਮੇਂ ਅਕਸਰ ਪ੍ਰੇਸ਼ਾਨ ਕਰਦੇ ਸਨ ਅਤੇ ਬੀਤੇ ਕੱਲ ਮੇਰੀ ਲੜਕੀ ਸਕੂਲ ਤੋਂ ਛੁੱਟੀ ਹੋਣ ਉਪਰੰਤ ਆਪਣੇ ਘਰ ਪ੍ਰਾਈਵੇਟ ਕੰਪਨੀ ਦੀ ਬੱਸ 'ਚ ਬੈਠ ਕੇ ਆ ਰਹੀ ਸੀ ਤਾਂ ਉਕਤ ਨੌਜਵਾਨਾਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਬੱਸ 'ਚ ਬੈਠੀ ਮੇਰੀ ਲੜਕੀ ਨੂੰ ਗਲਤ ਇਸ਼ਾਰੇ ਕਰਨ ਲੱਗੇ ਤੇ ਫਿਰ ਬੱੱਸ ਨੂੰ ਰੋਕ ਕੇ ਮੇਰੀ ਲੜਕੀ ਨੂੰ ਜ਼ਬਰੀ ਬੱਸ 'ਚੋਂ ਬਾਹਰ ਕੱਢ ਲਿਆ ਅਤੇ ਜਦ ਬੱਸ ਡਰਾਈਵਰ ਨੇ ਉਕਤ ਨੌਜਵਾਨਾਂ ਦਾ ਵਿਰੋਧ ਕੀਤਾ, ਤਾਂ ਉਨ੍ਹਾਂ ਡਰਾਈਵਰ ਦੀ ਵੀ ਕੁੱਟਮਾਰ ਕੀਤੀ ਅਤੇ ਮੇਰੀ ਲੜਕੀ ਨੂੰ ਧਮਕੀਆਂ ਦੇਣ ਲੱਗੇ ਕਿ ਉਸ 'ਤੇ ਤੇਜ਼ਾਬ ਪਾ ਦਿੱਤਾ ਜਾਵੇਗਾ। ਇਸ ਸਬੰਧੀ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਲੜਕੀ ਦੇ ਪਿਤਾ ਮਨਪ੍ਰੀਤ ਦੇ ਬਿਆਨਾਂ ਤੇ ਅਰਸ਼ਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਅਜੇ ਪੁੱਤਰ ਨਿਰਮਲ ਸਿੰਘ ਵਾਸੀਅਨ ਭਗਤੂਪੁਰ ਖਿਲਾਫ ਕੇਸ ਦਰਜ ਕਰ ਲਿਆ ਹੈ।


Related News