ਨਾਭਾ ''ਚੋਂ ਇਕ ਹੋਰ ਨਾਬਾਲਗਾ ਅਗ਼ਵਾ

Wednesday, Oct 09, 2019 - 06:23 PM (IST)

ਨਾਭਾ ''ਚੋਂ ਇਕ ਹੋਰ ਨਾਬਾਲਗਾ ਅਗ਼ਵਾ

ਨਾਭਾ (ਜੈਨ) : ਇਥੇ ਇਕ 15 ਸਾਲਾ ਨਾਬਾਲਗ ਲੜਕੀ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਹੈ ਜੋ ਬਠਿੰਡੀਆ ਮੁਹੱਲਾ ਵਿਖੇ ਟਿਊਸ਼ਨ ਪੜ੍ਹਦੀ ਸੀ। ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕੀ ਰੋਜ਼ਾਨਾ ਵਾਂਗ ਸ਼ਾਮੀ ਟਿਊਸ਼ਨ 'ਤੇ ਗਈ ਪਰ ਘਰ ਵਾਪਸ ਨਹੀਂ ਆਈ। ਇਸ ਦੌਰਾਨ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ। 

ਉਧਰ ਕੋਤਵਾਲੀ ਪੁਲਸ ਨੇ ਧਾਰਾ 365 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਅਗਵਾ ਕੀਤੀ ਗਈ ਮੈਹਸ ਗੇਟ ਦੀ ਇਕ ਨਾਬਾਲਗ 15 ਸਾਲਾ ਲੜਕੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। 


author

Gurminder Singh

Content Editor

Related News