ਮੋਹਾਲੀ : ਖੌਫਨਾਕ ਹਰਕਤ ਕਰਦਿਆਂ ਨਾਬਾਲਗ ਮੁੰਡਿਆ ਦਾ ਦਿਲ ਜ਼ਰਾ ਵੀ ਨਾ ਕੰਬਿਆ

Saturday, Mar 10, 2018 - 09:26 AM (IST)

ਮੋਹਾਲੀ : ਖੌਫਨਾਕ ਹਰਕਤ ਕਰਦਿਆਂ ਨਾਬਾਲਗ ਮੁੰਡਿਆ ਦਾ ਦਿਲ ਜ਼ਰਾ ਵੀ ਨਾ ਕੰਬਿਆ

ਮੋਹਾਲੀ : ਮੋਹਾਲੀ ਦੇ ਮਟੌਰ ਪਿੰਡ 'ਚ 2 ਨਾਬਾਲਗ ਮੁੰਡਿਆਂ ਨੇ ਖੌਫਨਾਕ ਹਰਕਤ ਕਰਦਿਆਂ 17 ਸਾਲਾ ਇਕ ਲੜਕੇ 'ਤੇ ਕੈਮੀਕਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ ਅਤੇ ਫਿਰ ਉਸ ਦੀ ਵੀਡੀਓ ਬਣਾਉਣ ਲੱਗ ਪਏ। ਜਾਣਕਾਰੀ ਮੁਤਾਬਕ ਪੀੜਤ ਲੜਕੇ ਸੋਨੂੰ ਦੇ ਪਿਤਾ ਕੁਲਦੀਪ ਨੇ ਦੱਸਿਆ ਕਿ ਅੱਗ ਲਾਉਣ ਵਾਲੇ ਦੋਵੋਂ ਲੜਕੇ ਮੌਟਰ ਦੇ ਹੀ ਰਹਿਣ ਵਾਲੇ ਹਨ ਅਤੇ ਉਹ ਸੋਨੂੰ ਨੂੰ ਕਾਫੀ ਦੇਰ ਤੋਂ ਪਰੇਸ਼ਾਨ ਕਰ ਰਹੇ ਸਨ। ਪਹਿਲਾਂ ਵੀ ਉਨ੍ਹਾਂ ਨੇ ਸੋਨੂੰ ਨਾਲ ਕਈ ਹਰਕਤਾਂ ਕੀਤੀਆਂ ਹਨ। ਪੀੜਤ ਸੋਨੂੰ ਨੇ ਦੱਸਿਆ ਕਿ ਉਕਤ ਦੋਹਾਂ ਲੜਕਿਆਂ ਨੇ ਉਸ 'ਤੇ ਕੋਈ ਕੈਮੀਕਲ ਪਾਇਆ ਅਤੇ ਫਿਰ ਮਾਚਿਸ ਦੀ ਤੀਲੀ ਬਾਲ ਕੇ ਉਸ 'ਤੇ ਸੁੱਟ ਦਿੱਤੀ, ਜਿਸ ਕਾਰਨ ਉਸ ਦੇ ਕੱਪੜਿਆਂ 'ਚ ਤੁਰੰਤ ਅੱਗ ਲੱਗ ਗਈ। ਜਦੋਂ ਉਹ ਤੜਫਣ ਲੱਗਾ ਤਾਂ ਉਕਤ ਲੜਕੇ ਉਸ ਦੀ ਵੀਡੀਓ ਬਣਾਉਣ ਲੱਗ ਪਏ। ਅੱਗ ਲਾਉਣ ਵਾਲੇ ਲੜਕਿਆਂ 'ਚੋਂ ਹੀ ਇਕ ਦੀ ਮਾਂ ਮੌਕੇ 'ਤੇ ਪੁੱਜੀ ਅਤੇ ਸੋਨੂੰ ਨੂੰ ਉਸ ਦੇ ਘਰ ਲੈ ਗਈ। ਜਿਸ ਤੋਂ ਬਾਅਦ ਸੋਨੂੰ ਦੇ ਪਿਤਾ ਉਸ ਨੂੰ ਫੇਜ਼-6 ਦੇ ਹਸਪਤਾਲ ਲੈ ਗਏ। ਡਾਕਟਰਾਂ ਮੁਤਾਬਕ ਸੋਨੂੰ 40 ਫੀਸਦੀ ਸੜ ਚੁੱਕਾ ਹੈ। ਫਿਲਹਾਲ ਇਸ ਮਾਮਲੇ ਸਬੰਧੀ ਸੋਨੂੰ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੁਸ਼ਿਆਰਪੁਰ ਸਥਿਤ ਜੁਵੈਨਾਈਲ ਹੋਮ ਭੇਜ ਦਿੱਤਾ ਗਿਆ ਹੈ। ਦੋਹਾਂ ਖਿਲਾਫ ਧਾਰਾ-307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News