9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ ''ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ

Tuesday, Aug 22, 2023 - 06:32 PM (IST)

ਗੁਰਦਾਸਪੁਰ (ਗੁਰਪ੍ਰੀਤ)- ਮੋਬਾਇਲ ਅਤੇ ਟੀ.ਵੀ ਨੇ ਨੌਜਵਾਨ ਪੀੜੀ ਨੂੰ ਬੁਰੀ ਤਰ੍ਹਾਂ ਨਾਲ ਭੱਟਕਾ ਦਿੱਤਾ ਹੈ। ਹਾਲਾਤ ਇਹ ਬਣ ਰਹੇ ਹਨ ਕਿ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਜੋ ਅਜੇ ਪੂਰੀ ਤਰ੍ਹਾਂ ਜਵਾਨ ਵੀ ਨਹੀਂ ਹੋਏ ਜਬਰ-ਜ਼ਿਨਾਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇਕ ਘਟਨਾ ਪੁਲਸ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਤ ਆਉਂਦੇ ਥਾਣਾ ਧਾਰੀਵਾਲ ਦੇ ਤਹਿਤ ਵਾਪਰੀ ਹੈ। ਜਿੱਥੇ ਇਕ ਨੌਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਨੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਝਗੜਾ, ਕਬੱਡੀ ਖਿਡਾਰੀ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲਾ ਮੁੰਡਾ ਅਤੇ ਉਸ ਦੀ ਸ਼ਿਕਾਰ ਬਣੀ ਕੁੜੀ ਦੋਨੋਂ ਹੀ ਨਾਬਾਲਗ ਹਨ। ਸ਼ਿਕਾਰ ਹੋਈ ਵਿਦਿਆਰਥਣ ਵਲੋਂ ਆਪਣੇ ਸਕੂਲ ਦੀਆਂ ਟੀਚਰਾਂ ਨੂੰ ਸਾਰੀ ਗੱਲ ਦੱਸਣ ਤੋਂ ਬਾਅਦ ਮਾਮਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ। ਥਾਣਾ ਧਾਰੀਵਾਲ ਦੀ ਪੁਲਸ ਵੱਲੋਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਮੁੰਡੇ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਅਤੇ ਓਬਜ਼ਰਵੇਸ਼ਨ ਹੋਮ ਵਿਚ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ

ਜਾਣਕਾਰੀ ਦਿੰਦਿਆ ਕੁੜੀ ਦੀ ਮਾਤਾ ਨੇ ਦੱਸਿਆ ਕਿ ਕੁੜੀ ਦੀ ਸਕੂਲ ਟੀਚਰਾਂ ਵੱਲੋਂ ਉਸ ਨੂੰ ਸਕੂਲ ਬੁਲਾਇਆ ਗਿਆ ਅਤੇ ਸਾਰੀ ਗੱਲ ਦੱਸੀ ਗਈ, ਜਿਸ ਤੋਂ ਬਾਅਦ ਟੀਚਰਾਂ ਦੇ ਕਹਿਣ 'ਤੇ ਉਹ ਕੁੜੀ ਨੂੰ ਲੈ ਕੇ ਥਾਣੇ ਆਈ ਅਤੇ ਮਾਮਲਾ ਦਰਜ ਕਰਵਾਇਆ। ਕੁੜੀ ਦੇ ਮਾਤਾ ਨੇ ਮੰਗ ਕੀਤੀ ਕਿ ਉਸ ਦੀ ਕੁੜੀ ਬਹੁਤ ਸਿੱਧੀ ਸਾਦੀ ਹੈ । ਉਸਦੇ ਭੋਲੇਪਨ ਦਾ ਫ਼ਾਇਦਾ ਚੁੱਕਣ ਵਾਲੇ ਨੂੰ ਮੁੰਡੇ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਹੋਰ ਕੋਈ ਕੁੜੀ ਉਸਦਾ ਸ਼ਿਕਾਰ ਨਾ ਬਣੇ। ਦੂਜੇ ਪਾਸੇ ਥਾਣਾ ਧਾਰੀਵਾਲ ਦੀ ਐੱਸ.ਐੱਚ.ਓ. ਰਜਿੰਦਰ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਦੀ ਮਾਤਾ ਦੇ ਬਿਆਨ 'ਤੇ ਮੁੰਡੇ ਖ਼ਿਲਾਫ਼ ਧਾਰਾ 376 ਅਤੇ ਪੈਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁੰਡੇ  ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਹਾਂ ਦਾ ਮੇਡਿਕਲ ਕਰਵਾਇਆ ਗਿਆ ਹੈ ਅਤੇ ਦੋਵੇਂ ਹੀ ਨਾਬਾਲਗ ਹਨ, ਇਸ ਲਈ ਮੁੰਡੇ ਨੂੰ ਓਬਜ਼ਰਵੇਸ਼ਨ ਹੋਮ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ 9 ਸਕੂਲਾਂ 'ਚ 23 ਅਗਸਤ ਤੱਕ ਛੁੱਟੀਆਂ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News