ਅੱਤਵਾਦੀ ਸਮਝੇ ਗਏ ਇਸ 'ਨਾਬਾਲਗ' ਨੇ ਹਿਲਾ ਛੱਡੀ 3 ਸੂਬਿਆਂ ਦੀ ਪੁਲਸ, ਅਖ਼ੀਰ ਕਹਾਣੀ ਕੁੱਝ ਹੋਰ ਹੀ ਨਿਕਲੀ

Thursday, Sep 24, 2020 - 11:54 AM (IST)

ਅੱਤਵਾਦੀ ਸਮਝੇ ਗਏ ਇਸ 'ਨਾਬਾਲਗ' ਨੇ ਹਿਲਾ ਛੱਡੀ 3 ਸੂਬਿਆਂ ਦੀ ਪੁਲਸ, ਅਖ਼ੀਰ ਕਹਾਣੀ ਕੁੱਝ ਹੋਰ ਹੀ ਨਿਕਲੀ

ਨਵਾਂਗਰਾਓਂ (ਮੁਨੀਸ਼) : ਅੱਤਵਾਦੀਆਂ ਵਰਗਾ ਪਹਿਰਾਵਾ ਪਾ ਕੇ ਅਤੇ ਹੱਥ 'ਚ ਪਿਸਤੌਲ ਲੈ ਕੇ ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਇਕ ਨਾਬਾਲਗ ਨੇ ਫੇਸਬੁਕ ’ਤੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਮੈਂ ਪਾਕਿਸਤਾਨ ਚਲਿਆ ਗਿਆ ਹਾਂ, ਜਿਸ ਤੋਂ ਬਾਅਦ 3 ਸੂਬਿਆਂ ਦੀ ਪੁਲਸ ਹਿੱਲ ਗਈ। ਜਦੋਂ ਜੰਮੂ-ਕਸ਼ਮੀਰ ਪੁਲਸ ਨੇ ਉਸ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਉਹ ਚੰਡੀਗੜ੍ਹ ਦੇ ਆਸ-ਪਾਸ ਦੀ ਮਿਲੀ। ਰਾਤ ਨੂੰ ਜਿਉਂ ਹੀ ਸੂਚਨਾ ਚੰਡੀਗੜ੍ਹ ਪੁਲਸ ਨੂੰ ਮਿਲੀ ਤਾਂ ਭਾਜੜ ਮਚ ਗਈ ਕਿ ਅੱਤਵਾਦੀ ਵੜ੍ਹ ਆਇਆ ਹੈ। ਜਾਂਚ ਕੀਤੀ ਗਈ ਤਾਂ ਉਸ ਦੀ ਲੋਕੇਸ਼ਨ ਨਵਾਂਗਰਾਓਂ ਦੀ ਆਈ। ਇਸ ਤੋਂ ਬਾਅਦ ਪੁਲਸ ਨਵਾਂਗਰਾਓਂ ਦੇ ਇਕ ਹੋਟਲ 'ਚ ਪਹੁੰਚੀ, ਜਿੱਥੇ ਨਾਬਾਲਗ ਰੁਕਿਆ ਸੀ।

ਇਹ ਵੀ ਪੜ੍ਹੋ : ਢਿੱਡੋਂ ਜੰਮੀਆਂ ਧੀਆਂ ਦੀ ਕਰਤੂਤ ਜਾਣ ਫਟਿਆ 'ਵਿਧਵਾ ਮਾਂ' ਦਾ ਕਾਲਜਾ, ਜਵਾਈਆਂ ਨੇ ਵੀ ਘੱਟ ਨਾ ਕੀਤੀ
ਜਾਂਚ ਤੋਂ ਬਾਅਦ ਜੰਮੂ ਪੁਲਸ ਦੇ ਹਵਾਲੇ ਕੀਤਾ
ਜਾਂਚ ਪੜਤਾਲ 'ਚ ਅੱਤਵਾਦੀ ਵਰਗਾ ਕੁਝ ਨਾ ਪਾਏ ਜਾਣ ’ਤੇ ਉਸ ਨੂੰ ਜੰਮੂ-ਕਸ਼ਮੀਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਨਵਾਂਗਰਾਓਂ ਦੇ ਐੱਸ. ਐੱਚ. ਓ. ਜਗਜੀਤ ਸਿੰਘ ਨੇ ਦੱਸਿਆ ਕਿ ਨਾਬਾਲਗ ਤੋਂ ਪੁੱਛਗਿਛ 'ਚ ਸਾਹਮਣੇ ਆਇਆ ਕਿ ਉਸ ਦਾ ਪਿਤਾ ਕਾਰਪੈਂਟਰ ਹੈ। ਉਨ੍ਹਾਂ ਦੇ ਦੋ ਵਿਆਹ ਹੋਏ ਹਨ। ਮਤਰੇਈ ਮਾਂ ਉਸ ਨੂੰ ਪਰੇਸ਼ਾਨ ਕਰਦੀ ਸੀ ਅਤੇ ਮਾਰਕੁੱਟ ਕਰਦੀ ਸੀ। ਨਾਬਾਲਗ ਨੇ ਦੱਸਿਆ ਕਿ ਇਸ ਕਾਰਨ ਉਹ ਘਰੋਂ ਭੱਜ ਗਿਆ ਅਤੇ ਫੇਸਬੁਕ ’ਤੇ ਪੋਸਟ ਪਾ ਦਿੱਤੀ।

ਇਹ ਵੀ ਪੜ੍ਹੋ : ਵਿਆਹ ਦੇ ਕੁੱਝ ਦਿਨਾਂ ਮਗਰੋਂ ਹੀ 'ਲਾੜੀ' ਨੇ ਚਾੜ੍ਹਿਆ ਚੰਨ, ਅਸਲੀਅਤ ਜਾਣ ਪਤੀ ਦੇ ਉੱਡੇ ਹੋਸ਼
18 ਸਤੰਬਰ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ
ਪੁਲਸ ਅਨੁਸਾਰ ਇਕਲਾਖ ਖਾਨ (15) ਕੁਲਗਾਮ, ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਜਦੋਂ ਉਸ ਨੇ ਪਾਕਿਸਤਾਨ ਜਾਣ ਦੀ ਪੋਸਟ ਪਾਈ ਤਾਂ ਮਾਪਿਆਂ ਨੇ ਜੰਮੂ-ਕਸ਼ਮੀਰ ਪੁਲਸ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ 18 ਸਤੰਬਰ ਨੂੰ ਦਿੱਤੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਨੇ ਚੰਡੀਗੜ੍ਹ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਚੰਡੀਗੜ੍ਹ ਪੁਲਸ ਨੇ ਨਵਾਂਗਰਾਓਂ ਪੁਲਸ ਨਾਲ ਸੰਪਰਕ ਸਾਧਿਆ। ਦੇਰ ਰਾਤ ਤਿੰਨੇ ਸੂਬਿਆਂ ਦੀ ਪੁਲਸ ਨੇ ਲੋਕੇਸ਼ਨ ਦੇ ਜ਼ਰੀਏ ਹੋਟਲ 'ਚ ਛਾਪਾ ਮਾਰਿਆ ਅਤੇ ਉਸ ਨੂੰ ਫੜ੍ਹ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ 'ਪਟਵਾਰੀਆਂ' ਦੀ ਭਰਤੀ ਲਈ ਆਈ ਵੱਡੀ ਖ਼ਬਰ, ਮਿਲੀ ਹਰੀ ਝੰਡੀ
ਨਕਲੀ ਪਿਸਤੌਲ ਅਤੇ ਕੱਪੜੇ ਜੰਮੂ-ਕਸ਼ਮੀਰ ਤੋਂ ਖਰੀਦੇ ਸਨ
ਜੋ ਪਿਸਤੌਲ ਉਸ ਤੋਂ ਮਿਲੀ, ਉਹ ਨਕਲੀ ਸੀ। ਨਕਲੀ ਪਿਸਤੌਲ ਨਾਲ ਹੀ ਉਸ ਨੇ ਹਾਈ ਸ਼ੂਜ ਅਤੇ ਹਰੇ ਰੰਗ ਦੇ ਅੱਤਵਾਦੀਆਂ ਵਰਗੇ ਕੱਪੜੇ ਜੰਮੂ ਤੋਂ ਹੀ ਖਰੀਦੇ ਸਨ। ਨਾਬਾਲਗ ਘਰੋਂ ਭੱਜ ਕੇ ਨਵਾਂਗਰਾਓਂ 'ਚ 15 ਸਤੰਬਰ ਨੂੰ ਪਹੁੰਚਿਆ ਅਤੇ ਇੱਥੇ ਹੋਟਲ 'ਚ ਕਮਰਾ ਲੈ ਲਿਆ। ਇਸ ਤੋਂ ਬਾਅਦ ਉਹ 16 ਸਤੰਬਰ ਨੂੰ ਫਲਾਈਟ ਦੇ ਜ਼ਰੀਏ ਮੁੰਬਈ ਚਲਿਆ ਗਿਆ ਅਤੇ ਫਿਰ ਵਾਪਸ ਟਰੇਨ ਦੇ ਜ਼ਰੀਏ ਆ ਗਿਆ ਅਤੇ ਨਵਾਂਗਰਾਓਂ ਦੇ ਹੋਟਲ 'ਚ ਰਹਿਣ ਲੱਗਾ।

 


author

Babita

Content Editor

Related News