ਮਨਿਸਟਰੀਅਲ ਕਰਮਚਾਰੀਆਂ ਨੇ ਤੀਜੇ ਦਿਨ ਛੁੱਟੀ ਲੈ ਕੇ ਕੰਮਕਾਜ ਕੀਤਾ ਠੱਪ

11/02/2017 6:09:13 AM

ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਦੇ ਸੱਦੇ 'ਤੇ ਸੂਬਾਈ ਪ੍ਰਧਾਨ ਪਵਨਜੀਤ ਸਿੰਘ ਸਿੱਧੂ ਦੀ ਨਾਜਾਇਜ਼ ਤੌਰ 'ਤੇ ਨਵਾਂ ਸ਼ਹਿਰ ਤੋਂ ਬਦਲੀ ਕਰਨ ਦੇ ਰੋਸ ਵਜੋਂ ਜ਼ਿਲਾ ਕਪੂਰਥਲਾ ਇਕਾਈ ਵੱਲੋਂ ਅੱਜ ਤੀਜੇ ਦਿਨ ਵੀ ਛੁੱਟੀ ਲੈ ਕੇ ਸਿੱਖਿਆ ਵਿਭਾਗ ਦੇ ਸਾਰੇ ਦਫਤਰਾਂ 'ਚ ਕੰਮਕਾਜ ਠੱਪ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਓਂਕਾਰ ਸਿੰਘ, ਜ਼ਿਲਾ ਸਰਪ੍ਰਸਤ ਹਰਜੀਤ ਸਿੰਘ ਭਾਟੀਆ, ਜਨਰਲ ਸਕੱਤਰ ਰਮਨਦੀਪ ਸਿੰਘ, ਉਪ ਪ੍ਰਧਾਨ ਨਵਦੀਪ ਸਿੰਘ, ਖਜ਼ਾਨਚੀ ਮੈਡਮ ਸ਼ਾਲੂ, ਮੈਡਮ ਚਾਂਦ ਰਾਣੀ ਤੇ ਮੈਡਮ ਸੁਦੇਸ਼ ਕੁਮਾਰੀ ਨੇ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਓਨੀ ਦੇਰ ਸੰਘਰਸ਼ ਜਾਰੀ ਰਹੇਗਾ ਤੇ 3 ਨਵੰਬਰ ਤੱਕ ਸਿੱਖਿਆ ਵਿਭਾਗ ਦੇ ਸਾਰੇ ਦਫਤਰ ਬੰਦ ਰਹਿਣਗੇ। 
ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਪਵਨਜੀਤ ਸਿੰਘ ਸਿੱਧੂ ਦੀ ਬਦਲੀ ਇਸ ਕਰ ਕੇ ਕੀਤੀ ਗਈ ਹੈ ਕਿ ਉਹ ਮਨਿਸਟਰੀਅਲ ਕਾਮਿਆਂ ਦੀਆਂ ਮੰਗਾਂ ਦੇ ਹੱਕ 'ਚ ਲੜਾਈ ਲੜ ਰਿਹਾ ਸੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸੂਬਾ ਪ੍ਰਧਾਨ ਪਵਨਜੀਤ ਸਿੱਧੂ ਦੀ ਬਦਲੀ 3 ਨਵੰਬਰ ਤੋਂ ਪਹਿਲਾਂ ਰੱਦ ਕੀਤੀ ਜਾਵੇ ਤੇ ਸੂਬਾ ਕਮੇਟੀ ਨਾਲ ਸਰਕਾਰ ਨੇ ਜੋ 3 ਨਵੰਬਰ ਦੀ ਮੀਟਿੰਗ ਰੱਖੀ ਹੈ, ਉਸ 'ਚ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ, ਜੇਕਰ ਸਰਕਾਰ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 
ਇਸ ਮੌਕੇ ਮੈਡਮ ਅੰਜਨਾ, ਬਲਵਿੰਦਰ ਸਿੰਘ, ਸੁਦੇਸ਼ ਕੁਮਾਰ, ਰਜਿੰਦਰ ਕੌਰ, ਮੋਨਿਕਾ, ਰਜਿੰਦਰਪਾਲ ਕੌਰ, ਰਾਜਦੀਪ ਅਰੋੜਾ, ਲਖਵਿੰਦਰ ਸਿੰਘ, ਮਨੀਸ਼ ਕੁਮਾਰ ਬਹਿਲ, ਤਰੁਨ ਭਾਰਦਵਾਜ, ਸੁਖਚੈਨ ਸਿੰਘ, ਰਾਜਵੀਰ ਕੌਰ, ਜਸਵਿੰਦਰ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਪ੍ਰੇਮ ਕੁਮਾਰ, ਸੁਰਜੀਤ ਸਿੰਘ, ਗੁਰਭਜਨ ਸਿੰਘ, ਪ੍ਰਦੀਪ ਸਿੰਘ, ਬਲਜੀਤ ਸਿੰਘ, ਪ੍ਰਵੀਨ ਕੁਮਾਰ, ਵੇਦ ਪ੍ਰਕਾਸ਼, ਸਤੀਸ਼ ਬਹਿਲ, ਹਰਬੰਸ ਸਿੰਘ, ਦਵਿੰਦਰ ਸਿੰਘ, ਰਾਜਵਿੰਦਰ ਕੌਰ, ਪ੍ਰਵੀਨ ਕੁਮਾਰ ਸ਼ਰਮਾ, ਸੁਰਿੰਦਰ, ਗਗਨ ਸੋਨੀ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।


Related News