ਰੇਲ ਮੰਤਰਾਲੇ ਨੇ 37 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ''ਤੇ ਲਗਾਈ ਮੋਹਰ ,ਪੰਜਾਬ ਸਣੇ 7 ਰਾਜਾਂ ਦੇ ਯਾਤਰੀਆਂ ਨੂੰ ਮਿਲੇਗੀ ਰਾਹਤ

Tuesday, Jun 15, 2021 - 12:14 PM (IST)

ਰੇਲ ਮੰਤਰਾਲੇ ਨੇ 37 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ''ਤੇ ਲਗਾਈ ਮੋਹਰ ,ਪੰਜਾਬ ਸਣੇ 7 ਰਾਜਾਂ ਦੇ ਯਾਤਰੀਆਂ ਨੂੰ ਮਿਲੇਗੀ ਰਾਹਤ

ਜੈਤੋ (ਰਘੂਨੰਦਨ ਪਰਾਸ਼ਰ): ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਦੇ ਰੇਲ ਯਾਤਰੀਆਂ ਲਈ ਵੱਡੀ ਰਾਹਤ ਮਿਲਣ ਦੀ ਖ਼ਬਰ ਹੈ ਕਿਉਂਕਿ ਰੇਲ ਮੰਤਰਾਲੇ ਨੇ 37 ਵਿਸ਼ੇਸ਼ ਐਕਸਪ੍ਰੈੱਸ ਚਲਾਉਣ 'ਤੇ ਮੋਹਰ ਲਗਾਈ ਹੈ। ਸੂਤਰਾਂ ਅਨੁਸਾਰ ਜੋ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ’ਚ ਟ੍ਰੇਨ ਨੰਬਰ 04734 ਰੇਵਾੜੀ-ਸ਼੍ਰੀਗੰਗਾਨਗਰ ਵਾਇਆ ਬਠਿੰਡਾ ਅਤੇ ਟ੍ਰੇਨ ਨੰਬਰ 04733 ਰੇਵਾੜੀ-ਸ੍ਰੀਗੰਗਾਨਗਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ 18 ਜੂਨ ਤੋਂ ਚੱਲੇਗੀ, ਜਦੋਂਕਿ ਟ੍ਰੇਨ ਨੰਬਰ 04735 ਸ਼੍ਰੀ ਗੰਗਾਨਗਰ-ਅੰਬਾਲਾ ਵਾਇਆ ਅਬੋਹਰ-ਬਠਿੰਡਾ 18 ਜੂਨ ਤੋਂ ਅਤੇ ਟ੍ਰੇਨ ਨੰਬਰ 04736 ਅੰਬਾਲਾ-ਸ਼੍ਰੀਗੰਗਾਨਗਰ 19 ਜੂਨ ਤੋਂ, ਟ੍ਰੇਨ ਨੰਬਰ 04602 ਜੋਗਿੰਦਰ ਨਗਰ-ਪਠਾਨਕੋਟ ਸਪੈਸ਼ਲ ਐਕਸਪ੍ਰੈਸ 16 ਜੂਨ ਤੋਂ,02994 ਉਦੈਪੁਰ ਸਿਟੀ-ਦਿੱਲੀ ਸਰਾਏ ਰੋਹਿਲਾ ਰੋਜ਼ਾਨਾ ਵਿਸ਼ੇਸ਼ 18 ਜੂਨ ਤੋਂ,ਟ੍ਰੇਨ ਨੰਬਰ 02993 ਦਿੱਲੀ ਸਰਾਏ ਰੋਹਿਲਾ-ਉਦੈਪੁਰ ਸ਼ਹਿਰ ਰੋਜ਼ਾਨਾ ਵਿਸ਼ੇਸ਼ 19 ਜੂਨ ਤੋਂ, ਟ੍ਰੇਨ ਨੰਬਰ 02487 ਬੀਕਾਨੇਰ-ਦਿੱਲੀ ਸਾਰਈ ਰੋਹਿਲਾ ਰੋਜ਼ਾਨਾ ਸਪੈਸ਼ਲ 19 ਜੂਨ ਤੋਂ, ਟ੍ਰੇਨ ਨੰਬਰ 02488 ਦਿੱਲੀ ਸਰਾਏ ਰੋਹਿਲਾ-ਬੀਕਾਨੇਰ  ਸਪੈਸ਼ਲ 19 ਜੂਨ ਤੋਂ, ਰੇਲ ਨੰਬਰ 04704 ਲਾਲਗੜ੍ਹ-ਜੈਸਲਮੇਰ  ਸਪੈਸ਼ਲ 18 ਜੂਨ ਤੋਂ, ਰੇਲ ਨੰਬਰ 04703 ਜੈਸਲਮੇਰ-ਲਾਲਗੜ  ਵਿਸ਼ੇਸ਼ 19 ਜੂਨ ਤੋਂ ਟ੍ਰੇਨ ਨੰਬਰ 02467 ਜੈਸਲਮੇਰ-ਜੈਪੁਰ  ਸਪੈਸ਼ਲ 19 ਜੂਨ ਤੋਂ, ਟ੍ਰੇਨ ਨੰਬਰ 02468 ਜੈਪੁਰ-ਜੈਸਲਮੇਰ ਪ੍ਰਤਿਨਿਧੀ ਸਪੈਸ਼ਲ 18 ਜੂਨ ਤੋਂ।

ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਧਮਾਕੇ ’ਚ ਗੰਭੀਰ ਜ਼ਖ਼ਮੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ

 ਟ੍ਰੇਨ ਨੰਬਰ 09774 ਜੈਪੁਰ-ਇੰਦੌਰ ਸਪੈਸ਼ਲ 18 ਜੂਨ ਤੋਂ, ਟ੍ਰੇਨ ਨੰਬਰ 09773 ਇੰਦੌਰ-ਜੈਪੁਰ  ਸਪੈਸ਼ਲ 19 ਜੂਨ ਤੋਂ,ਟ੍ਰੇਨ ਨੰਬਰ  09711 ਜੈਪੁਰ-ਭੋਪਾਲ ਸਪੈਸ਼ਲ 18 ਜੂਨ ਤੋਂ, ਟ੍ਰੇਨ ਨੰਬਰ 09712 ਭੋਪਾਲ-ਜੈਪੁਰ  ਸਪੈਸ਼ਲ 19 ਜੂਨ ਤੋਂ,ਟ੍ਰੇਨ  ਨੰਬਰ 02481 ਜੋਧਪੁਰ-ਦਿੱਲੀ ਸਰਾਏ ਰੋਹਿਲਾ ਸਪੈਸ਼ਲ 18 ਜੂਨ ਤੋਂ,ਟ੍ਰੇਨ ਨੰਬਰ 02482 ਦਿੱਲੀ ਸਰਾਏ ਰੋਹਿਲਾ-ਜੋਧਪੁਰ ਪ੍ਰਦਾ ਵਿਸ਼ੇਸ਼ 19 ਜੂਨ ਤੋਂ, ਟ੍ਰੇਨ ਨੰਬਰ 04702 ਲਾਲਗੜ੍ਹ-ਅਬੋਹਰ  ਵਿਸ਼ੇਸ਼ 18 ਜੂਨ ਤੋਂ, ਰੇਲ ਨੰਬਰ 04701 ਬਠਿੰਡਾ-ਲਾਲਗੜ੍ਹ ਵਿਸ਼ੇਸ਼ 20 ਜੂਨ ਤੋਂ, ਰੇਲ ਨੰਬਰ 04721 ਜੋਧਪੁਰ-ਬਠਿੰਡਾ ਵਿਸ਼ੇਸ਼ 19 ਜੂਨ ਤੋਂ, ਟ੍ਰੇਨ ਨੰਬਰ 04722 ਅਬੋਹਰ-ਜੋਧਪੁਰ ਵਾਇਆ ਬਠਿੰਡਾ  ਵਿਸ਼ੇਸ਼ 18 ਜੂਨ ਤੋਂ, ਟ੍ਰੇਨ ਨੰਬਰ 09749 ਸੂਰਤਗੜ੍ਹ-ਬਠਿੰਡਾ  ਵਿਸ਼ੇਸ਼ 19 ਜੂਨ ਤੋਂ, ਟ੍ਰੇਨ ਨੰਬਰ.09750ਬਠਿੰਡਾ-ਸੂਰਤਗੜ੍ਹ  ਸਪੈਸ਼ਲ 19 ਜੂਨ ਤੋਂ, ਟ੍ਰੇਨ ਨੰਬਰ 04759 ਸ਼੍ਰੀਗੰਗਾਨਗਰ -ਸੁਰਤਗੜ  ਵਿਸ਼ੇਸ਼ 18 ਜੂਨ ਤੋਂ, ਟ੍ਰੇਨ ਨੰਬਰ 04760 ਸੂਰਤਗੜ੍ਹ-ਸ਼੍ਰੀਗੰਗਾਨਗਰ  ਵਿਸ਼ੇਸ਼ 18 ਜੂਨ ਤੋਂ, ਟ੍ਰੇਨ ਨੰਬਰ 04725 ਭਿਵਾਨੀ-ਮਥੁਰਾ  ਵਿਸ਼ੇਸ਼ 18 ਜੂਨ ਤੋਂ,ਟ੍ਰੇਨ ਨੰਬਰ 04726 ਮਥੁਰਾ-ਭਿਵਾਨੀ  ਵਿਸ਼ੇਸ਼ 18 ਜੂਨ ਤੋਂ,ਟ੍ਰੇਨ ਨੰਬਰ 09741 ਜੈਪੁਰ-ਬਆਨਾ  ਵਿਸ਼ੇਸ਼ 18 ਜੂਨ ਤੋਂ,ਟ੍ਰੇਨ ਨੰਬਰ 09742 ਬਆਨਾ-ਜੈਪੁਰ ਰੋਜ਼ਾਨਾ ਵਿਸ਼ੇਸ਼ 18 ਜੂਨ ਤੋਂ,ਟ੍ਰੇਨ ਨੰਬਰ 09743 ਸੂਰਤਗੜ੍ਹ-ਅਨੂਪਗੜ  ਵਿਸ਼ੇਸ਼ 18 ਜੂਨ ਤੋਂ, ਟ੍ਰੇਨ ਨੰਬਰ 09744 ਅਨੂਪਗੜ- ਸੂਰਤਗੜ੍ਹ  ਵਿਸ਼ੇਸ਼ 18 ਜੂਨ ਤੋਂ, ਟ੍ਰੇਨ ਨੰਬਰ 04813 ਜੋਧਪੁਰ-ਭੋਪਾਲ  ਵਿਸ਼ੇਸ਼ 18 ਜੂਨ ਤੋਂ ਅਤੇ ਟ੍ਰੇਨ ਨੰਬਰ 04814 ਭੋਪਾਲ-ਜੋਧਪੁਰ  ਸਪੈਸ਼ਲ 19 ਜੂਨ ਤੋਂ ਚਲਾਈਆਂ ਜਾ ਰਹੀਆਂ ਹਨ।  ਇਹ ਰੇਲ ਗੱਡੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

ਵਿਸ਼ੇਸ਼ ਰੇਲ ਗੱਡੀਆਂ ਦੇ ਫੇਰਿਆਂ 'ਚ ਵਾਧਾ: ਜਿਨ੍ਹਾਂ ਰੇਲ ਗੱਡੀਆਂ ਦੇ ਫੇਰਿਆਂ 'ਚ ਵਾਧਾ  ਕੀਤਾ ਗਿਆ ਹੈ, ਉਨ੍ਹਾਂ 'ਚ ਟ੍ਰੇਨ ਨੰਬਰ 02065 ਅਜਮੇਰ-ਦਿੱਲੀ ਸਰਾਏ ਰੋਹਿਲਾ 19 ਜੂਨ ਤੋਂ 3 ਦਿਨ ਦੀ ਬਜਾਏ ਹਫ਼ਤੇ ਚ 5 ਦਿਨ ਚੱਲੇਗੀ।ਟ੍ਰੇਨ ਨੰਬਰ 02066 ਦਿੱਲੀ ਸਰਾਏ ਰੋਹਿਲਾ-ਅਜਮੇਰ 19 ਜੂਨ ਤੋਂ  3 ਦਿਨ ਦੀ ਬਜਾਏ ਹਫ਼ਤੇ ਵਿਚ 5 ਦਿਨ ,ਟ੍ਰੇਨ ਨੰਬਰ 02964 ਉਦੈਪੁਰ - ਨਿਜ਼ਾਮੂਦੀਨ 19 ਜੂਨ ਤੋਂ ਰੋਜ਼ਾਨਾ,  ਟ੍ਰੇਨ ਨੰਬਰ 02963 ਨਿਜ਼ਾਮੂਦੀਨ - ਉਦੈਪੁਰ 20 ਜੂਨ ਤੋਂ ਰੋਜ਼ਾਨਾ, ਟ੍ਰੇਨ ਨੰਬਰ 02991 ਉਦੈਪੁਰ-ਜੈਪੁਰ ਰੋਜ਼ਾਨਾ 19 ਜੂਨ ਤੋਂ  3 ਦਿਨ  ਦੀ ਬਜਾਏ ਰੋਜ਼ਾਨਾ,ਟ੍ਰੇਨ ਨੰਬਰ 02992 ਜੈਪੁਰ - ਉਦੈਪੁਰ ਰੋਜ਼ਾਨਾ 19 ਜੂਨ ਤੋਂ ਬਜਾਏ ਰੋਜ਼ਾਨਾ,ਟ੍ਰੇਨ ਨੰਬਰ 04819 ਭਗਤ ਕੀ ਕੋਠੀ - ਸਾਬਲਮਤੀ 19 ਜੂਨ ਤੋਂ ਦੋ-ਹਫਤਾਵਾਰ ਦੀ ਬਜਾਏ ਰੋਜ਼ਾਨਾ,ਟ੍ਰੇਨ ਨੰਬਰ 04820 ਸਾਬਰਮਤੀ - ਭਗਤ ਕੀ ਕੋਠੀ ਰੋਜ਼ਾਨਾ 21 ਜੂਨ ਤੋਂ ਦੋ-ਹਫਤੇ ਦੀ ਬਜਾਏ ਰੋਜ਼ਾਨਾ, ਟ੍ਰੇਨ ਨੰਬਰ 02477 ਜੋਧਪੁਰ-ਜੈਪੁਰ ਰੋਜ਼ਾਨਾ 19 ਜੂਨ ਤੋਂ 3 ਦਿਨ  ਦੀ ਥਾਂ ਰੋਜ਼ਾਨਾ, ਟ੍ਰੇਨ ਨੰਬਰ 02478, ਜੈਪੁਰ- ਜੋਧਪੁਰ 3 ਦਿਨ ਦੀ ਥਾਂ 19 ਜੂਨ ਤੋਂ ਰੋਜ਼ਾਨਾ,ਟ੍ਰੇਨ ਨੰਬਰ 04727 ਸ਼੍ਰੀਗੰਗਾਨਗਰ-ਦਿੱਲੀ ਰੋਜ਼ਾਨਾ 18 ਜੂਨ ਤੋਂ ਰੋਜ਼ਾਨਾ, ਟ੍ਰੇਨ ਨੰਬਰ 04728 ਦਿੱਲੀ-ਸ੍ਰੀਗੰਗਾਨਗਰ  19 ਜੂਨ ਤੋਂ ਰੋਜ਼ਾਨਾ,ਟ੍ਰੇਨ ਨੰਬਰ 02923 ਅਜਮੇਰ - ਆਗਰਾ ਫੋਰਟ 20 ਜੂਨ ਤੋਂ ਦੋ-ਹਫਤੇ ਦੀ ਬਜਾਏ ਰੋਜ਼ਾਨਾ,ਟ੍ਰੇਨ ਨੰਬਰ 02924 ਆਗਰਾ ਫੋਰਟ - ਅਜਮੇਰ 19 ਜੂਨ ਤੋਂ ਦੋ-ਹਫਤੇ ਦੀ ਬਜਾਏ ਰੋਜ਼ਾਨਾ ਚੱਲੇਗੀ। ਇਹ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ।

ਇਹ ਵੀ ਪੜ੍ਹੋ:  ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ


author

Shyna

Content Editor

Related News