ਮਾਈਨਿੰਗ ਮਾਮਲੇ ''ਚ ਸਰਕਾਰ ਸਖਤ, ਨਹੀਂ ਬਖਸ਼ੇ ਜਾਣਗੇ ਦੋਸ਼ੀ : ਧਰਮਸੌਤ

06/24/2018 1:10:07 PM

ਨਾਭਾ (ਰਾਹੁਲ) : ਨਾਭਾ ਪੰਹੁਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਈਨਿੰਗ ਕੇਸ ਵਿਚ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੁਖਪਾਲ ਖਹਿਰਾ ਜਾਣ ਬੁੱਝ ਕੇ ਇਸ ਮਾਮਲੇ ਨੂੰ ਉਛਾਲ ਰਹੇ ਹਨ। ਧਰਮਸੌਤ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਭ੍ਰਿਸ਼ਟਾਚਾਰ ਦਾ ਪੈਸਾ ਲਿਆ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਵਿਧਾਇਕ ਸੰਦੋਆ ਹੀ ਕਿਉਂ ਨਾ ਹੋਵੇ। 
ਕੈਬਨਿਟ ਮੰਤਰੀ ਨੇ ਬਿਜਲੀ ਦੇ ਵਧੇ ਰੇਟਾ 'ਤੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਹਰ ਵਰਗ ਦਾ ਧਿਆਨ ਰੱਖ ਕੇ ਹੀ ਬਿਜਲੀ ਦੀ ਕੀਮਤਾਂ ਵਿਚ ਵਾਧਾ ਕੀਤਾ ਹੈ। ਚਿੱਟੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ੇ 'ਤੇ ਨੱਥ ਪਾਉਣ ਲਈ ਲੋੜੀਂਦੇ ਦੇ ਯਤਨ ਕੀਤੇ ਜਾ ਰਹੇ ਹਨ ਤੇ ਰੋਜ਼ਾਨਾ ਲੱਖਾਂ-ਕਰੋੜਾ ਰੁਪਏ ਦੇ ਨਸ਼ੇ ਨੂੰ ਫੜੇ ਜਾ ਰਹੇ ਹਨ।


Related News