6 ਸਾਲਾ ਮਾਸੂਮ ਨਾਲ 14 ਸਾਲ ਦੇ ਬੱਚੇ ਨੇ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ, ਬੱਚੀ ਦੀ ਹਾਲਤ ਦੇਖ ਮਾਂ ਦਾ ਨਿਕਲਿਆ ਤ੍ਰਾਹ
Wednesday, Sep 13, 2017 - 07:11 PM (IST)

ਗੜ੍ਹਸ਼ੰਕਰ(ਬੈਜ ਨਾਥ)— ਲਾਗਲੇ ਪਿੰਡ ਬੀਰਮਪੁਰ ਵਿਖੇ ਇਕ 14 ਸਾਲਾ ਨੌਜਵਾਨ ਵੱਲੋਂ ਇਕ 6 ਸਾਲਾ ਬੱਚੀ ਨਾਲ ਬਲਾਤਕਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਪੀੜਤ ਬੱਚੀ ਦੀ ਮਾਤਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਪੀੜਤ ਬੱਚੀ ਪਹਿਲੀ ਜਮਾਤ ਦੀ ਵਿਦਿਆਰਥਣ ਹੈ ਜਦਕਿ ਦੋਸ਼ੀ 7ਵੀਂ ਜਮਾਤ 'ਚ ਪੜ੍ਹਦਾ ਦੱਸਿਆ ਜਾਂਦਾ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਪੀੜਤ ਬੱਚੀ ਦੀ ਮਾਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੰਗਲਵਾਰ ਨੂੰ ਉਸ ਦਾ ਪਤੀ ਕਿਸੇ ਕੰਮ ਲਈ ਪਟਿਆਲਾ ਗਿਆ ਹੋਇਆ ਸੀ ਅਤੇ ਉਹ ਖੁਦ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਲਈ ਨਵਾਂਸ਼ਹਿਰ ਹਸਪਤਾਲ ਵਿੱਚ ਗਈ ਸੀ। ਉਹ ਜਦੋਂ ਸ਼ਾਮ ਨੂੰ ਘਰ ਆਈ ਤਾਂ ਬੱਚੀ ਦੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਬੱਚੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਘਰ ਨੇੜੇ ਝੁੱਗੀ-ਝੌਂਪੜੀ ਵਿਚ ਰਹਿੰਦੇ ਰਾਜਿੰਦਰ ਕੁਮਾਰ ਦਾ ਲੜਕਾ ਗੰਭੀਰ ਕੁਮਾਰ (14) ਉਕਤ ਬੱਚੀ ਨੂੰ ਉਸ ਸਮੇਂ ਚੁੱਕ ਕੇ ਲੈ ਗਿਆ ਜਦੋਂ ਉਹ ਆਪਣੀ ਚਾਚੀ ਦੇ ਘਰ ਖੇਡ ਰਹੀ ਸੀ ਅਤੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਉਸ ਨੇ ਬੱਚੀ ਨਾਲ ਬਲਾਤਕਾਰ ਕੀਤਾ। ਪੀੜਤ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਪੁਲਸ ਨੇ ਧਾਰਾ 376 ਆਈ. ਪੀ. ਸੀ. ਅਤੇ ਚਿਲਡਰਨ ਸੈਕਸੂਅਲ ਐਕਟ-2012 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।