ਮਹਾਸ਼ਿਵਰਾਤਰੀ 'ਤੇ ਲੱਖਾਂ ਭਗਤਾਂ ਨੇ ਪ੍ਰਾਚੀਨ ਸ਼ਿਵ ਮੰਦਰਾਂ ਦੇ ਕੀਤੇ ਦਰਸ਼ਨ, ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

03/08/2024 1:38:04 PM

ਸਮਰਾਲਾ (ਗਰਗ, ਬੰਗੜ) : ਅੱਜ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ’ਤੇ ਦੁਆਪਰਕਾਲ ਵੇਲੇ ਦੇ ਪ੍ਰਾਚੀਨ ਤਿੰਨ ਮੰਦਰਾਂ ਸ਼ਿਵਮੱਠ ਚਹਿਲਾਂ ਦੇ ਸ਼੍ਰੀ ਮੁਕਤੀ ਮੁਕਤੇਸ਼ਵਰ ਮੰਦਰ ’ਚ ਬਿਰਾਜਮਾਨ ‘ਪੰਚਮੁੱਖੀ’, ‘ਸ਼ਿਵ-ਗੌਰੀ’ ਸ਼ਿਵਲਿੰਗ ਅਤੇ ਸਮਸ਼ਪੁਰ ਦੇ 5 ਹਜ਼ਾਰ ਸਾਲ ਪੁਰਾਣੇ ਪ੍ਰਾਚੀਨ ਪ੍ਰਗਟ ਸ਼੍ਰੀ ਮਹਾਂਕਲੇਸ਼ਵਰ ਸ਼ਿਵ ਮੰਦਰ ਵਿਖੇ ਸਥਾਪਿਤ ‘ਤ੍ਰਿਨੇਤਰ’ ਸ਼ਿਵ ਪਿੰਡੀ ਦੇ ਲੱਖਾਂ ਸ਼ਰਧਾਲੂਆਂ ਵੱਲੋਂ ਦਰਸ਼ਨ ਕੀਤੇ ਗਏ। ਦੂਰ-ਦੂਰ ਤੋਂ ਵੱਡੀ ਗਿਣਤੀ ’ਚ ਆਏ ਸ਼ਿਵ ਭਗਤ ਇਨ੍ਹਾਂ ਪ੍ਰਾਚੀਨ ਮੰਦਰਾਂ ’ਚ ਸਥਾਪਿਤ ਸ਼ਿਵਲਿੰਗਾਂ ਦੇ ਦਰਸ਼ਨਾਂ ਲਈ ਤੜਕੇ ਤੋਂ ਹੀ ਕਤਾਰਾਂ ਵਿੱਚ ਲੱਗਣੇ ਸ਼ੁਰੂ ਹੋ ਗਏ ਸਨ।

ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ 'ਤੇ ਰਵਨੀਤ ਬਿੱਟੂ ਨੇ ਭੋਲੇਨਾਥ ਦੀ ਕੀਤੀ ਪੂਜਾ, ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

PunjabKesari

ਸ੍ਰੀ ਮੁਕਤੀ ਮੁਕਤੇਸ਼ਵਰ ਸ਼ਿਵਮੱਠ ਚਹਿਲਾਂ ਵਿਖੇ ‘ਸ਼ਿਵ-ਗੌਰੀ’ ਪਿੰਡੀ ਦਾ ਪੂਰੇ ਵਿਧੀ-ਵਿਧਾਨ ਨਾਲ ਸਵੇਰੇ 4 ਵਜੇ ਰੂਦਰ ਅਭਿਸ਼ੇਕ ਕੀਤਾ ਗਿਆ। ਸ਼ਿਵਰਾਤਰੀ ਦੀ ਵਿਸ਼ੇਸ਼ ਪੂਜਾ ਅਤੇ ਰੂਦਰ ਅਭਿਸ਼ੇਕ ਤੋਂ ਬਾਅਦ ਜਿਵੇਂ ਹੀ ਦਰਸ਼ਨਾਂ ਲਈ ਮੰਦਰ ਦੇ ਮੁੱਖ ਗੇਟ ਨੂੰ ਖੋਲ੍ਹਿਆ ਗਿਆ ਤਾਂ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ’ਚ ਕਤਾਰਾਂ ਵਿਚ ਖੜ੍ਹੇ ਸ਼ਿਵ ਭਗਤਾਂ ਨੇ ਬਮ-ਬਮ ਭੋਲੇ, ਜੈ ਸ਼ਿਵ ਭੋਲੇ ਦੇ ਜੈਘੋਸ਼ ਦੇ ਨਾਲ ਵਿਸ਼ੇਸ਼ ਰੂਪ ’ਚ ਤਿਆਰ ਕੀਤੀ ਚਾਂਦੀ ਦੀਆ ਸਰੰਗੀਆਂ ਰਾਹੀ ਪਵਿੱਤਰ ਸ਼ਿਵਲਿੰਗ ’ਤੇ ਜਲ ਚੜ੍ਹਾਉਣਾ ਸ਼ੁਰੂ ਕੀਤਾ। ਦਿਨ ਚੜ੍ਹਦੇ ਤੱਕ ਸਰਵ ਸ਼ਕਤੀਸ਼ਾਲੀ ‘ਸ਼ਿਵ-ਗੌਰੀ’ ਪਿੰਡੀ ਅਤੇ ਦੁਰੱਲਭ ‘ਪੰਚ ਮੁਖੀ' ਸ਼ਿਵਲਿੰਗ ਦੇ ਦਰਸ਼ਨਾਂ ਲਈ ਸ਼ਿਵ ਭਗਤਾਂ ਦਾ ਤਾਂਤਾ ਲੱਗਿਆ ਰਿਹਾ।

PunjabKesari

ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ, ਔਰਤਾਂ ਨੂੰ ਸ਼ਮੂਲੀਅਤ ਦਾ ਦਿੱਤਾ ਸੱਦਾ (ਵੀਡੀਓ)
ਇਸੇ ਤਰ੍ਹਾਂ ਨੇੜਲੇ ਪਿੰਡ ਸ਼ਮਸ਼ਪੁਰ ਦੇ ਸ਼੍ਰੀ ਕਾਲੇਸ਼ਵਰ ਮੰਦਿਰ ’ਚ ਦਰਸ਼ਨਾ ਲਈ ਵੀ ਸੂਰਜ ਦੀ ਪੋਹ ਫੁੱਟਦੇ ਸਾਰ ਹੀ ਸ਼ਿਵ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆ ਅਤੇ ਇੱਥੇ ਸਥਾਪਿਤ ‘ਤ੍ਰਿਨੇਤਰ’ ਸ਼ਿਵਲਿੰਗ ਦੇ ਰੂਦਰ ਅਭਿਸ਼ੇਕ ਤੋਂ ਬਾਅਦ ਤੜਕੇ 4 ਵਜੇ ਤੋਂ ਹੀ ਦਰਸ਼ਨਾ ਦਾ ਸਿਲਸਿਲਾ ਆਰੰਭ ਹੋ ਗਿਆ। ਇਸ ਮੰਦਰ ਦਾ ਜ਼ਿਕਰ ਸ਼ਿਵ ਪੁਰਾਣ ਵਿੱਚ ਵੀ ਹੋਣ ਕਰਕੇ ਹਮੇਸ਼ਾ ਤੋਂ ਹੀ ਸ਼ਿਵ ਭਗਤਾਂ ’ਚ ਇਸ ਮੰਦਰ ਦੇ ਦਰਸ਼ਨਾ ਦੀ ਖ਼ਾਸ ਖਿੱਚ ਰਹੀ ਹੈ।

PunjabKesari

ਦੂਰ-ਦੂਰ ਤੋਂ ਦਰਸ਼ਨਾ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਇਸ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਿਵ ਪ੍ਰਸ਼ਾਦ ਤੋਂ ਇਲਾਵਾ ਭੰਡਾਰੇ ਦਾ ਆਯੋਜਨ ਵੀ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਬਾਬਾ ਗੜੀ ਵਾਲਾ ਸ਼ਿਵ ਮੰਦਿਰ, ਮੁੱਖ ਬਾਜ਼ਾਰ ਦੇ ਸ਼ਿਵ ਮੰਦਿਰ, ਡੱਬੀ ਬਾਜ਼ਾਰ ਵਾਲੇ ਸ਼੍ਰੀ ਰਾਮੇਸ਼ਵਰ ਸ਼ਿਵ ਮੰਦਿਰ, ਪਿੰਡ ਪਪੜੋਦੀ, ਅਜਲੌਦ ਅਤੇ ਹੋਰ ਸਾਰੇ ਹੀ ਮੰਦਰਾਂ ’ਚ ਸ਼ਿਵਰਾਤਰੀ ਦੀਆਂ ਭਾਰੀ ਰੌਣਕਾਂ ਰਹੀਆਂ ਅਤੇ ਦਿਨ ਭਰ ਦਰਸ਼ਨਾ ਲਈ ਸ਼ਿਵ ਭਗਤਾਂ ਦੀ ਭੀੜ ਇਨ੍ਹਾਂ ਮੰਦਰਾਂ ’ਚ ਵੀ ਜੁੱਟੀ ਰਹੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Babita

Content Editor

Related News