ਸ਼ਾਟ ਸਰਕਟ ਕਾਰਨ ਸਾਈਕਲ ਸਟੈਂਡ ਨੂੰ ਅੱਗ ਲੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ
Friday, Aug 04, 2017 - 03:23 PM (IST)
ਹੁਸ਼ਿਆਰਪੁਰ(ਸਮੀਰ)—ਹੁਸ਼ਿਆਰਪੁਰ ਦਸੂਹਾ 'ਚ ਦੇਰ ਰਾਤ ਬੱਸ ਸਟੈਂਡ ਨੇੜੇ ਵੀਡੀਓ ਬਲਾਕ ਦੇ ਸਾਈਕਲ ਸਟੈਂਡ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਨਾਲ 8 ਮੋਟਰਸਾਈਕਲ ਅਤੇ ਸਕੂਟਰ ਜੱਲ ਕੇ ਰਾਖ ਹੋ ਗਏ।
ਜਾਣਕਾਰੀ ਦਿੰਦਿਆਂ ਇਸ ਦੁਕਾਨ ਦੇ ਮਾਲਕ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਹੈ। ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਉਸ ਨੇ 5 ਮਹੀਨੇ ਪਹਿਲਾਂ 22 ਲੱਖ ਰੁਪਏ 'ਚ ਸਾਈਕਲ ਸਟੈਂਡ ਨੂੰ ਠੇਕੇ 'ਤੇ ਲਿਆ ਸੀ ਅਤੇ ਉਹ ਕਈ ਵਾਰ ਵਿਭਾਗ ਨੂੰ ਸਾਈਕਲ ਸਟੈਂਡ ਦੀਆਂ ਸਮੱਸਿਆਵਾਂ ਲਿਖ ਕੇ ਦੇ ਚੁੱਕਾ ਹੈ ਜਿਨ੍ਹਾਂ 'ਤੇ ਉਨ੍ਹਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੇਰ ਰਾਤ ਤਕਰੀਬਨ ਇਕ ਵਜੇ ਸਾਈਕਲ ਸਟੈਂਡ 'ਤੇ ਬਣਾਈ ਸ਼ੈਂਡ 'ਚ ਸ਼ਾਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਸਾਈਕਲ ਸਟੈਂਡ 'ਤੇ ਆਪਣੇ ਸਾਈਕਲ ਖੜੇ ਕਰਨ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਮਾਈ ਕਰਨ ਦੀ ਮੰਗ ਕੀਤੀ ਹੈ ਕਿਉਕਿ ਜੇ ਪ੍ਰਸ਼ਾਸਨ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲਾਂ ਹੀ ਕਰ ਦਿੰਦਾ ਤਾਂ ਅੱਜ ਇਹ ਨੁਕਸਾਨ ਨਹੀਂ ਸੀ ਹੋਣਾ।
