ਕਬੂਤਰਬਾਜ਼ੀ ਦੇ ਮਾਮਲੇ ''ਚ ਲੱਖਾਂ ਦੀ ਠੱਗੀ
Saturday, Nov 25, 2017 - 06:27 AM (IST)

ਅੰਮ੍ਰਿਤਸਰ, (ਅਰੁਣ)- ਕਬੂਤਰਬਾਜ਼ੀ ਦੇ ਦੋਸ਼ 'ਚ 2 ਵੱਖ-ਵੱਖ ਮਾਮਲੇ ਦਰਜ ਕਰਦਿਆਂ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੰਤੋਖ ਸਿੰਘ ਦੀ ਸ਼ਿਕਾਇਤ 'ਤੇ ਪੜ੍ਹਾਈ ਵੀਜ਼ੇ 'ਤੇ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਉਸ ਨਾਲ 16 ਲੱਖ 93 ਹਜ਼ਾਰ 983 ਰੁਪਏ ਦੀ ਜਾਅਲਸਾਜ਼ੀ ਕਰਨ ਵਾਲੇ ਸੁਰੇਸ਼ ਕੁਮਾਰ ਪੁੱਤਰ ਬੈਜਨਾਥ ਵਾਸੀ ਖੰਡਵਾਲਾ ਛੇਹਰਟਾ ਖਿਲਾਫ ਕਾਰਵਾਈ ਕਰਦਿਆਂ ਥਾਣਾ ਛੇਹਰਟਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਇਕ ਹੋਰ ਮਾਮਲੇ 'ਚ ਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਜਾਅਲੀ ਵੀਜ਼ੇ 'ਤੇ ਵਿਦੇਸ਼ ਭੇਜਦਿਆਂ ਉਸ ਕੋਲੋਂ 10 ਲੱਖ, ਗੁਰਪ੍ਰੀਤ ਸਿੰਘ ਕੋਲੋਂ 8 ਲੱਖ ਤੇ ਸਤਪਾਲ ਸਿੰਘ ਕੋਲੋਂ ਸਾਢੇ 8 ਲੱਖ ਰੁਪਏ ਲੈ ਕੇ ਧੋਖਾਦੇਹੀ ਕਰਨ ਵਾਲੇ ਏਜੰਟ ਰਣਜੀਤ ਸਿੰਘ ਪੁੱਤਰ ਫਤਿਹ ਸਿੰਘ ਤੇ ਉਸ ਦੀ ਪਤਨੀ ਲਵਜੀਤ ਕੌਰ ਵਾਸੀ ਪਿੰਡ ਡੱਲਾ ਜ਼ਿਲਾ ਮੋਗਾ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਕੰਟੋਨਮੈਂਟ ਦੀ ਪੁਲਸ ਛਾਪੇ ਮਾਰ ਰਹੀ ਹੈ।