Breaking: ਜਲੰਧਰ ਸਣੇ ਇਨ੍ਹਾਂ ਸ਼ਹਿਰਾਂ 'ਚ ਦੁੱਧ ਦੀ ਸਪਲਾਈ ਹੋਈ ਬੰਦ, ਲੋਕ ਪ੍ਰੇਸ਼ਾਨ

Saturday, Feb 10, 2024 - 11:11 AM (IST)

Breaking:  ਜਲੰਧਰ ਸਣੇ ਇਨ੍ਹਾਂ ਸ਼ਹਿਰਾਂ 'ਚ ਦੁੱਧ ਦੀ ਸਪਲਾਈ ਹੋਈ ਬੰਦ, ਲੋਕ ਪ੍ਰੇਸ਼ਾਨ

ਜਲੰਧਰ (ਵਰੁਣ) : ਸ਼ਹਿਰ 'ਚ ਵੇਰਕਾ ਬ੍ਰਾਂਡ ਦੇ ਦੁੱਧ ਦੀ ਨਵੀਂ ਸਪਲਾਈ ਬੰਦ ਹੋ ਗਈ ਹੈ। ਦਰਅਸਲ ਵੇਰਕਾ ਦੁੱਧ ਦੀ ਸਪਲਾਈ ਕਰਨ ਵਾਲੇ ਵਾਹਨਾਂ ਦੇ ਡਰਾਈਵਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਵੇਰਕਾ ਮਿਲਕ ਪਲਾਂਟ ਦੇ ਅੰਦਰ ਕਰੀਬ 40 ਵਾਹਨ ਖੜ੍ਹੇ ਹੋ ਗਏ ਹਨ।

ਇਹ ਵੀ ਪੜ੍ਹੋ :    ਪੰਜਾਬ ’ਚ 6733 ਮੌਤਾਂ ’ਤੇ ਸਰਕਾਰ ਤੋਂ HC ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

PunjabKesari

ਇਹ ਵੀ ਪੜ੍ਹੋ :     ਟਿਸ਼ੂ ਪੇਪਰ 'ਤੇ ਲਿਖ ਕੇ ਰੇਲ ਮੰਤਰੀ ਨੂੰ ਦਿੱਤਾ ਬਿਜਨਸ ਆਈਡਿਆ, 6 ਮਿੰਟ 'ਚ ਆਈ ਕਾਲ ਤੇ ਮਿਲ ਗਿਆ ਆਫ਼ਰ

ਡਰਾਈਵਰਾਂ ਨੇ ਦੋਸ਼ ਲਗਾਇਆ ਹੈ ਕਿ ਕਰੇਟ ਵਿਚ ਦੁੱਧ ਦੇ ਪੈਕੇਟ ਲੀਕ ਹੋਣ ਕਾਰਨ ਸਾਰਾ ਨੁਕਸਾਨ ਉਨ੍ਹਾਂ ’ਤੇ ਹੀ ਪਾਇਆ ਜਾ ਰਿਹਾ ਹੈ। ਡਰਾਈਵਰਾਂ ਨੇ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ ਜੋ ਅਜੇ ਵੀ ਜਾਰੀ ਹੈ। ਅਜੇ ਵੀ ਦੁੱਧ ਦੀ ਨਵੀਂ ਸਪਲਾਈ ਜਲੰਧਰ, ਸੁਲਤਾਨਪੁਰ ਲੋਧੀ, ਹੁਸ਼ਿਆਰਪੁਰ, ਕਰਤਾਰਪੁਰ ਅਤੇ ਇਸ ਦੇ ਹੋਰ ਨੇੜਲੇ ਸ਼ਹਿਰਾਂ ਨੂੰ ਨਹੀਂ ਕੀਤੀ ਜਾ ਰਹੀ ਹੈ। ਫਿਲਹਾਲ ਡਰਾਈਵਰ ਆਪਣੀ ਮੰਗ 'ਤੇ ਅੜੇ ਹੋਏ ਹਨ।

ਇਹ ਵੀ ਪੜ੍ਹੋ :   1.5 ਲੱਖ ਰੁਪਏ ਦੇ ਪੱਧਰ 'ਤੇ ਪਹੁੰਚਿਆ ਸ਼ੇਅਰ , ਇਹ ਰਿਕਾਰਡ ਬਣਾਉਣ ਵਾਲੀ MRF ਬਣੀ ਦੇਸ਼ ਦੀ ਪਹਿਲੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News