ਮਿਲਟਰੀ ਲਿਟਰੈਚਰ ਫੈਸਟ ਲਈ ਪਾਰਕਿੰਗ ਦੇ ਇੰਤਜ਼ਾਮ

Saturday, Nov 30, 2019 - 10:34 AM (IST)

ਮਿਲਟਰੀ ਲਿਟਰੈਚਰ ਫੈਸਟ ਲਈ ਪਾਰਕਿੰਗ ਦੇ ਇੰਤਜ਼ਾਮ

ਚੰਡੀਗੜ੍ਹ (ਸੰਦੀਪ) : ਸੈਕਟਰ-1 ਸਥਿਤ ਰਾਜਿੰਦਰਾ ਪਾਰਕ 'ਚ 2 ਦਿਨਾ ਮਿਲਟਰੀ ਲਿਟਰੈਚਰ ਫੈਸਟੀਵਲ ਹੋਵੇਗਾ। ਇਸ ਦੌਰਾਨ ਟ੍ਰੈਫਿਕ ਪੁਲਸ ਨੇ ਪਾਰਕਿੰਗ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। 30 ਨਵੰਬਰ ਅਤੇ 1 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰੋਗਰਾਮ ਚੱਲੇਗਾ। ਪੁਲਸ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਤਹਿਤ ਲੋਕ ਆਪਣੇ ਵਾਹਨ ਚੰਡੀਗੜ੍ਹ ਕਲੱਬ ਦੀ ਪਾਰਕਿੰਗ 'ਚ, ਸਕੱਤਰੇਤ ਦੀ ਪਾਰਕਿੰਗ ਅਤੇ ਚੰਡੀਗੜ੍ਹ ਕਲੱਬ ਦੇ ਨਾਲ ਓਪਨ ਸਪੇਸ 'ਚ ਪਾਰਕ ਕਰ ਸਕਦੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਇੱਥੇ ਆਉਣ ਵਾਲੇ ਲੋਕ ਆਪਣੇ ਵਾਹਨ ਸਾਈਕਲ ਟਰੈਕ, ਪੈਡੇਸਟ੍ਰੀਅਨ ਪੱਥ ਅਤੇ ਨੋ ਪਾਰਕਿੰਗ 'ਚ ਪਾਰਕ ਨਾ ਕਰਨ, ਨਹੀਂ ਤਾਂ ਉਨ੍ਹਾਂ ਦੇ ਵਾਹਨਾਂ ਦੇ ਨਿਯਮ ਤਹਿਤ ਚਲਾਨ ਕੀਤੇ ਜਾਣਗੇ।


author

Babita

Content Editor

Related News