ਠੰਡ ਤੋਂ ਬਚਾਉਣ ਲਈ ਬਾਲੀ ਅੱਗ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ

01/19/2022 10:54:06 AM

ਮੱਲ੍ਹੀਆਂ ਕਲਾਂ (ਟੁੱਟ)- ਬਲਾਕ ਨਕੋਦਰ ਅਧੀਨ ਪਿੰਡ ਬਾਊਪੁਰ ’ਚ ਆਧੀ ਰੋਡ ’ਤੇ ਇਕ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਅੱਗ ਲੱਗ ਗਈ, ਜਿਸ ਕਾਰਨ ਉਕਤ ਪਰਿਵਾਰ ਦੇ ਮਾਸੂਮ ਬੱਚੇ ਦੀ ਮੌਤ ਹੋਈ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਪੁੱਤਰ ਛੱਟੂ ਚੌਧਰੀ ਵਾਸੀ (ਬਿਹਾਰ) ਭੱਟੀ ਫਾਰਮ ’ਤੇ ਕੰਮ ਕਰਦਾ ਹੈ ਅਤੇ ਖੇਤਾਂ ’ਚ ਹੀ ਝੁੱਗੀ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ।

PunjabKesari

ਸ਼ਾਮ 4 ਵਜੇ ਦੇ ਕਰੀਬ ਜ਼ਿਆਦਾ ਠੰਡ ਹੋਣ ਕਾਰਨ ਪ੍ਰਦੀਪ ਕੁਮਾਰ ਦੀ ਪਤਨੀ ਨਿਸ਼ਾ ਦੇਵੀ ਆਪਣੇ ਡੇਢ ਸਾਲ ਦੇ ਸੁੱਤੇ ਬੱਚੇ ਨੂੰ ਠੰਡ ਤੋਂ ਬਚਾਉਣ ਲਈ ਉਥੇ ਅੱਗ ਬਾਲ ਕੇ ਬਾਹਰ ਸਾਗ ਤੋੜਣ ਲਈ ਚਲੇ ਗਈ। ਇਸ ਦੌਰਾਨ ਅਚਾਨਕ ਝੁੱਗੀ ਨੂੰ ਅੱਗ ਲੱਗ ਗਈ, ਜਿਸ ਨੂੰ ਵੇਖ ਨਿਸ਼ਾ ਦੇਵੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦ ਤਕ ਅੱਗ ’ਤੇ ਕਾਬੂ ਪਾਇਆ ਗਿਆ ਬੱਚੇ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਜਲੰਧਰ: ਟੋਏ ’ਚੋਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News