ਮਿਡ-ਡੇ ਮੀਲ ਵਰਕਰਾਂ ਨੂੰ ਕੰਮ ਬਦਲੇ ਇਕ ਦਿਨ ਦੇ ਮਿਲ ਰਹੇ 47 ਰੁਪਏ

Tuesday, Oct 22, 2019 - 01:02 PM (IST)

ਮਿਡ-ਡੇ ਮੀਲ ਵਰਕਰਾਂ ਨੂੰ ਕੰਮ ਬਦਲੇ ਇਕ ਦਿਨ ਦੇ ਮਿਲ ਰਹੇ 47 ਰੁਪਏ

ਚੰਡੀਗੜ੍ਹ (ਭੁੱਲਰ) : ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ, ਜਨਰਲ ਸਕੱਤਰ ਕਮਲਜੀਤ ਕੌਰ ਅਤੇ ਵਿੱਤ ਸਕੱਤਰ ਨਰੇਸ਼ ਕੁਮਾਰੀ ਨੇ ਕਿਹਾ ਹੈ ਕਿ ਸਕੂਲਾਂ ਅੰਦਰ ਖਾਣਾ ਬਣਾਉਣ ਵਾਲੀਆਂ ਵਰਕਰਾਂ ਦਾ ਸਰਕਾਰ ਅਤੇ ਵਿਭਾਗ ਵਲੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਾਰਾ ਦਿਨ ਕੀਤੇ ਜਾਂਦੇ ਕੰਮ ਦੇ ਬਦਲੇ ਸਿਰਫ 1700 ਰੁਪਏ ਮਹੀਨਾ ਹੀ ਦਿੱਤਾ ਜਾਂਦਾ ਹੈ, ਉਹ ਵੀ ਸਾਲ ਵਿਚ ਸਿਰਫ 10 ਮਹੀਨੇ।

ਆਗੂਆਂ ਨੇ ਕਿਹਾ ਕਿ ਪੂਰਾ ਸਾਲ ਕੰਮ ਕਰਨ ਦੇ ਬਦਲੇ 10 ਮਹੀਨਿਆਂ ਦੇ ਮਿਲਦੇ 1700 ਰੁਪਏ ਦੇ ਅਧੀਨ ਮਿਡ ਡੇ ਮੀਲ਼ ਵਰਕਰਾਂ ਨੂੰ ਇਕ ਦਿਨ ਦੇ ਸਿਰਫ 47 ਰੁਪਏ ਹੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਨੂੰ ਬਹੁਤ ਸਾਰੇ ਸਕੂਲਾਂ ਵਿਚ ਬੱਚਿਆਂ ਦੀ ਵੱਧ ਗਿਣਤੀ ਹੋਣ ਕਾਰਣ ਕੰਮ ਕਰਨ ਵਿਚ ਅਨੇਕਾਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਖਾਣਾ ਬਣਾਉਣ ਦੀ ਤਿਆਰੀ ਕਰਨ ਤੋਂ ਲੈ ਕੇ ਖਾਣਾ ਪਕਾਉਣ, ਬੱਚਿਆਂ ਨੂੰ ਵਰਤਾਉਣ ਅਤੇ ਬਰਤਨ ਸਾਫ ਕਰਨ ਲਈ ਉਨ੍ਹਾਂ ਦਾ ਪੂਰਾ ਸਮਾਂ ਸਕੂਲ ਟਾਈਮ ਦੇ ਬਰਾਬਰ ਹੀ ਲੱਗ ਜਾਂਦਾ ਹੈ। ਜਥੇਬੰਦੀ ਦੀ ਸੂਬਾ ਪ੍ਰੈੱਸ ਸਕੱਤਰ ਸੁਨੀਤਾ ਰਾਣੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਬਣਦੀ ਰਾਸ਼ੀ 'ਚ ਛੇਤੀ ਵਾਧਾ ਨਾ ਕੀਤਾ ਤਾਂ ਉਹ ਅੰਦੋਲਨ ਲਈ ਮਜਬੂਰ ਹੋਣਗੀਆਂ।


author

Anuradha

Content Editor

Related News