ਕ੍ਰਿਸਮਿਸ ਮੌਕੇ ਰੂਪਨਗਰ ’ਚ ਲੱਗੀਆਂ ਰੌਣਕਾਂ, ਦੁਲਹਨ ਵਾਂਗ ਸਜੀ ਚਰਚ (ਤਸਵੀਰਾਂ)
Friday, Dec 25, 2020 - 07:08 PM (IST)
ਰੂਪਨਗਰ (ਸੱਜਣ ਸੈਣੀ)— ਇਕ ਪਾਸੇ ਜਿੱਥੇ ਅੱਜ ਪੂਰੀ ਦੁਨੀਆ ’ਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿਖੇ ਕ੍ਰਿਸ਼ਚਨ ਭਾਈਚਾਰੇ ਵੱਲੋਂ ਗੁਡ ਸ਼ੈਫਰਡ ਚਰਚ ਕੋਟਲਾ ਨਿਹੰਗ ’ਚ ਇਸ ਤਿਉਹਾਰ ’ਤੇ ਰਾਤ ਨੂੰ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ।
ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ
ਇਸ ਮੋਕੇ ਫਾਰਦ ਕੇ. ਪੀ. ਜੋਰਜ ਸਮੇਤ ਦੋ ਹੋਰ ਫਾਦਰਾਂ ਵੱਲੋਂ ਇਸ ਸਮਾਗਮ ਦੀ ਅਗਵਾਈ ਕੀਤੀ ਅਤੇ ਬੱਚਿਆਂ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਸਬੰਧੀ ਤਿਆਰ ਕੀਤੇ ਸ਼ਬਦ ਗਾਇਨ ਕਰਕੇ ਮਹੋਲ ਨੂੰ ਧਾਰਮਿਕ ਰੰਗ ’ਚ ਰੰਗ ਦਿੱਤਾ।
ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ
ਇਸ ਸਮਾਗਮ ’ਚ ਹੋਲੀ ਫੈਮਲੀ ਕਾਨਵੈਟ ਦੀਆਂ ਸਮੂਹ ਸਿਸਟਰਾਂ ਸਮੇਤ ਇਲਾਕੇ ਦੇ ਕ੍ਰਿਸ਼ਚਨ ਭਾਈਚਾਰੇ ਦੇ ਸ਼ਰਧਾਲੂ ਇਸ ਸਮਾਮਗ ’ਚ ਸ਼ਾਮਲ ਹੋਏ ਅਤੇ ਪ੍ਰਭੂ ਯਿਸੂ ਮਸੀਹ ਦਾ ਗੁਣਗਾਨ ਕੀਤਾ। ਸਮਾਗਮ ਦੀ ਸਮਾਪਤੀ ਰਾਤ 10 ਵਜੇ ਹੋਈ। ਇਸ ਉਪਰੰਤ ਫਾਦਰ ਅਤੇ ਸਿਸਟਰਜ਼ ਵੱਲੋਂ ਇਕ ਦੂਜੇ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦਿੱਤੀਆਂ ਅਤੇ ਕੇਟ ਕੱਟ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਝੀਆਂ ਕੀਤੀਆਂ।
ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)
ਕ੍ਰਿਸਮਿਸ ਦੇ ਲਈ ਚਰਚ ਨੂੰ ਦੀਪ ਮਾਲਾ ਕਰਕੇ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ þ। ਅੱਜ ਦਿਨ ’ਚ ਵੀ ਗੁਡ ਸ਼ੈਫਰਡ ਚਰਚ ਵਿਖੇ ਧਾਰਮਿਕ ਸਮਾਗਮ ਜਾਰੀ ਰਹਿਣਗੇ ਅਤੇ ਸ਼ਰਧਾਲੂਆਂ ਲਈ ਖਾਸ ਲੰਗਰ ਦੀਆਂ ਪ੍ਰਬੰਧ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ
ਇਸ ਮੌਕੇ ਹੋਲੀ ਫੈਲਮਲੀ ਕਾਨਵੈਟ ਦੀਆਂ ਸਿਸਟਰਜ਼ ਅਤੇ ਗੁਡ ਸੈਫਰਡ ਚਰਚ, ਕੋਟਲਾ ਨਿਹੰਗ ਰੂਪਨਗਰ ਦੇ ਸੰਚਾਲਕ ਫਾਦਰ ਕੇ. ਪੀ. ਜੋਰਜ ਨੇ ਕ੍ਰਿਸਮਸ ਦੇ ਤਿਉਹਾਰ ਦੀ ਮਹੱਹਤਾ ਨੂੰ ਦੱਸਦੇ ਹੋਏ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੁਨੀਆ ਅਤੇ ਮਨੁੱਖਤਾਂ ਦੇ ਸੰਦੇਸ਼ ਦੇਣ ਪੈਦਾ ਹੋਏ ਅਤੇ ਸਮੂਹ ਮਨੁੱਖਤਾਂ ਨੂੰ ਆਪਸੀ ਪ੍ਰੇਮ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ।