ਲੁਧਿਆਣਾ ਮੈਰੀਟੋਰੀਅਸ ਸਕੂਲ 'ਚ ਦਾਖ਼ਲੇ ਲਈ ਲੱਗੀ ਭੀੜ, 485 ਵਿਦਿਆਰਥੀਆਂ ਨੇ ਲਿਆ ਦਾਖ਼ਲਾ

08/16/2022 1:35:23 PM

ਲੁਧਿਆਣਾ (ਵਿੱਕੀ) : ਪੰਜਾਬ ਦੇ ਮੈਰੀਟੋਰੀਅਸ ਸਕੂਲਾਂ 'ਚ ਬੁੱਧਵਾਰ ਨੂੰ ਰੈਗੂਲਰ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਸ ਦੌਰਾਨ ਸਾਰੇ ਮੈਰੀਟੋਰੀਅਸ ਸਕੂਲਾਂ 'ਚ 2 ਸਾਲ ਬਾਅਦ ਦਾਖ਼ਲਾ ਪ੍ਰਕਿਰਿਆ 'ਚ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲਿਆ। ਮਾਪੇ ਦੂਰ-ਦੁਰਾਡਿਓਂ ਵਿਦਿਆਰਥੀਆਂ ਨਾਲ ਸਕੂਲਾਂ 'ਚ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਲੁਧਿਆਣਾ ਮੈਰੀਟੋਰੀਅਸ ਸਕੂਲ ਦੀ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟਰੀਮ ਦੀਆਂ ਕੁੱਲ 500 ਸੀਟਾਂ ਲਈ 485 ਸੀਟਾਂ ਭਰ ਗਈਆਂ। ਹਾਲਾਂਕਿ 15 ਸੀਟਾਂ ਲਈ ਦਾਖ਼ਲਾ ਅੱਜ ਵੀ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪਠਾਨਕੋਟ ਦੇ ਬਾਮਿਆਲ 'ਚ ਬਰਸਾਤੀ ਪਾਣੀ ਦਾ ਕਹਿਰ, ਪੁਲਸ ਚੌਂਕੀ ਡੁੱਬੀ, ਫ਼ਸਲਾਂ ਹੋਈਆਂ ਤਬਾਹ (ਤਸਵੀਰਾਂ)

ਸਕੂਲ ਦੀ ਪ੍ਰਿੰਸੀਪਲ ਵਿਸ਼ਵਦੀਪ ਕੌਰ ਨੇ ਕਿਹਾ ਕਿ ਦਾਖ਼ਲਾ ਪ੍ਰਕਿਰਿਆ ਤੋਂ ਬਾਅਦ 485 ਵਿਦਿਆਰਥਾਂ ਨੇ ਦਾਖ਼ਲਾ ਲੈ ਲਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ, ਉਨ੍ਹਾਂ 'ਚ 186 ਮੁੰਡੇ ਅਤੇ 299 ਕੁੜੀਆਂ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News