ਮੈਰੀਟੋਰੀਅਸ ਸਕੂਲਾਂ ''ਚ ਦਾਖਲੇ ਲਈ ਸਿਰਫ 42 ਫੀਸਦੀ ਬੱਚਿਆਂ ਨੇ ਪਾਸ ਕੀਤਾ ਟੈਸਟ

Thursday, Jul 25, 2019 - 11:52 AM (IST)

ਮੈਰੀਟੋਰੀਅਸ ਸਕੂਲਾਂ ''ਚ ਦਾਖਲੇ ਲਈ ਸਿਰਫ 42 ਫੀਸਦੀ ਬੱਚਿਆਂ ਨੇ ਪਾਸ ਕੀਤਾ ਟੈਸਟ

ਚੰਡੀਗੜ੍ਹ : ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ ਲਏ ਗਏ ਦੂਜੇ 'ਕਾਮਨ ਐਂਟਰੈਂਸ ਟੈਸਟ (ਸੀ. ਈ. ਟੀ.) ਨੂੰ ਸਿਰਫ 42 ਫੀਸਦੀ ਵਿਦਿਆਰਥੀ ਹੀ ਪਾਸ ਕਰ ਸਕੇ ਹਨ। ਇਹ ਟੈਸਟ 7 ਜੁਲਾਈ ਨੂੰ ਲਿਆ ਗਿਆ ਸੀ, ਜਿਸ 'ਚ ਸਿਰਫ 512 ਬੱਚੇ ਹੀ ਪਾਸ ਹੋਏ ਸਨ। ਇਸ ਪ੍ਰੀਖਿਆ ਲਈ ਸੂਬਾ ਸਰਕਾਰ ਵਲੋਂ 10ਵੀਂ ਜਮਾਤ 'ਚ ਜਨਰਲ ਸ਼੍ਰੇਣੀ ਲਈ 70 ਫੀਸਦੀ, ਜਦੋਂ ਕਿ ਐੱਸ. ਸੀ. ਸ਼੍ਰੇਣੀ ਲਈ 65 ਫੀਸਦੀ ਅੰਕਾਂ ਦੀ ਸ਼ਰਤ ਰੱਖੀ ਗਈ ਸੀ। ਇਸ ਪ੍ਰੀਖਿਆ ਦਾ ਨਤੀਜਾ 'ਸਰਵ ਸਿੱਖਿਆ ਅਭਿਆਨ' ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ।

ਇਨ੍ਹਾਂ ਸਕੂਲਾਂ ਦੀ ਸਥਾਪਨਾ ਮੇਧਾਵੀ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ ਲਈ ਕੀਤੀ ਗਈ ਸੀ। ਇਨ੍ਹਾਂ ਸਕੂਲਾਂ 'ਚ ਸਿੱਖਿਆ ਅਤੇ ਰਿਹਾਇਸ਼ ਬਿਲਕੁਲ ਮੁਫਤ ਹੈ। ਇਹ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਸੰਗਰੂਰ ਅਤੇ ਹੁਸ਼ਿਆਰਪੁਰ 'ਚ ਸਥਿਤ ਹਨ। ਇਨ੍ਹਾਂ ਸਕੂਲਾਂ ਲਈ ਦੂਜੀ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ 30 ਜੁਲਾਈ ਨੂੰ ਕਾਊਂਸਲਿੰਗ ਹੋਵੇਗੀ। ਦੱਸ ਦੇਈਏ ਕਿ ਮੈਰੀਟੋਰੀਅਸ ਸਕੂਲਾਂ ਦੀ ਯੋਜਨਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸਾਲ 2013 'ਚ ਲਾਂਚ ਕੀਤੀ ਗਈ ਸੀ।


author

Babita

Content Editor

Related News