ਵਪਾਰੀਆਂ ’ਤੇ ਫਿਰ ਮੰਡਰਾਏ ਸੰਕਟ ਦੇ ਬੱਦਲ, ਕੱਪੜਾ-ਗਾਰਮੈਂਟ ਅਤੇ ਜੁੱਤੇ 1 ਜਨਵਰੀ ਤੋਂ ਹੋਣਗੇ ਮਹਿੰਗੇ!
Sunday, Dec 12, 2021 - 11:14 AM (IST)
ਅੰਮ੍ਰਿਤਸਰ (ਇੰਦਰਜੀਤ) - ਬੀਤੇ 1 ਅਕਤੂਬਰ ਤੋਂ ਬੱਚਿਆਂ ਦੇ ਇਸਤੇਮਾਲ ਕੀਤੇ ਜਾਣ ਵਾਲੇ ਬਾਲਪੈਨ ’ਤੇ ਜੀ. ਐੱਸ. ਟੀ. ਦੀਆਂ ਦਰਾਂ ਵੱਧਣ ਉਪਰੰਤ ਹੁਣ ਕੇਂਦਰ ਸਰਕਾਰ ਦੇ ਨਿਸ਼ਾਨੇ ’ਤੇ ਕੱਪੜਾ-ਗਾਰਮੈਂਟਸ ਅਤੇ ਜੁੱਤੇ ਆ ਚੁੱਕੇ ਹਨ, ਇਨ੍ਹਾਂ ’ਚ ਜਲਦੀ ਵਾਧਾ ਸੰਭਾਵਿਕ ਹੈ। ਸਰਕਾਰ ਵਲੋਂ ਇਸ ਵੱਲ ਜਲਦਬਾਜ਼ੀ ’ਚ ਕਦਮ ਚੁੱਕੇ ਜਾਣ ਕਾਰਨ ਵਪਾਰੀਆਂ ਦੇ ਸਿਰ ’ਤੇ ਸੰਕਟ ਦੇ ਬੱਦਲ ਫਿਰ ਮੰਡਰਾਉਣ ਲੱਗੇ ਹਨ। ਇਸ ਸਬੰਧ ’ਚ ਪ੍ਰਦੇਸ਼ ਦੀ ਵੱਡੀ ਸੰਸਥਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਦੱਸਿਆ ਕਿ 1 ਜਨਵਰੀ ਤੋਂ ਕੱਪੜਾ, ਗਾਰਮੈਂਟਸ ਅਤੇ ਜੁੱਤੀਆਂ ’ਤੇ ਜੀ. ਐੱਸ. ਟੀ. ਦਰ 12 ਫ਼ੀਸਦੀ ਕਰ ਦਿੱਤੀ ਗਈ ਹੈ, ਜੋ ਪਹਿਲਾਂ ਇਕ ਹਜ਼ਾਰ ਰੁਪਏ ਮੁੱਲ ਤੋਂ ਘੱਟ ਦਰ ਵਾਲੇ ਉਪਰੋਕਤ ਵਸਤਾਂ ’ਤੇ 5 ਫ਼ੀਸਦੀ ਸੀ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਸਰਕਾਰ ਦੇ ਇਸ ਕਦਮ ਨਾਲ ਪਹਿਲਾਂ ਤੋਂ ਹੀ ਵਧੀ ਹੋਈ ਮਹਿੰਗਾਈ ਹੋਰ ਵੱਧ ਸਕਦੀ ਹੈ ਅਤੇ ਵਪਾਰੀਆਂ ਨੂੰ ਇਸ ਬਦਲਾਅ ਨਾਲ ਲਾਗਤ ’ਚ ਵਾਧਾ ਅਤੇ ਘਰੇਲੂ ਅਤੇ ਨਿਰਯਾਤ ਦੇ ਬਾਜ਼ਾਰਾਂ ’ਚ ਮੰਗ ਘੱਟ ਹੋਣ ਦੀ ਸੰਭਾਵਨਾ ਹੈ। ਸ਼ਾਲ ਕਲੱਬ ਆਫ ਇੰਡੀਆ ਨੇ ਵੀ ਵਪਾਰ ਮੰਡਲ ਤੋਂ ਇਸ ਵਾਧਾ ’ਤੇ ਚਿੰਤਾ ਜਾਹਿਰ ਕਰਦੇ ਹੋਏ ਦੱਸਿਆ ਦੀ ਸ਼ਾਲ ਜੋ ਇਕ ਸੀਜਨਲ ਚੀਜ਼ ਹੈ ਅਤੇ ਜ਼ਿਆਦਾਤਰ ਇਸਦੀ ਵਿਕਰੀ-ਉਤਪਾਦਨ ਜੰਮੂ-ਕਸ਼ਮੀਰ ਵਰਗੇ ਪਹਾੜੀ ਅਤੇ ਠੰਡੇ ਇਲਾਕਿਆਂ ’ਚ ਹੁੰਦਾ ਹੈ ਅਤੇ ਇਸ ’ਚ ਜੀ. ਐਸ. ਟੀ. ਦਰ ਦੀ ਵਾਧਾ ਘਰੇਲੂ ਅਤੇ ਨਿਰਯਾਤ ਦੇ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਦੇਸ਼ ’ਚ ਰੋਜ਼ਗਾਰ ’ਤੇ ਅਸਰ ਕਰੇਗੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਵਪਾਰ ਮੰਡਲ ਵਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ 6 ਤੋਂ 7 ਫ਼ੀਸਦੀ ਜੀ. ਐੱਸ. ਟੀ. ਵਾਧੇ ਨੂੰ ਵਾਪਸ ਲਿਆ ਜਾਵੇ। ਉਪਰੋਕਤ ਸਾਰੀਆਂ ਵਸਤਾਂ ’ਤੇ ਜੀ. ਐੱਸ. ਟੀ. ਦਰ ਨੂੰ 5 ਫ਼ੀਸਦੀ ਕਰ ਕੇ ਵਪਾਰ ਨੂੰ ਉਤਸ਼ਾਹ ਦਿੱਤਾ ਜਾਵੇ, ਕਿਉਂਕਿ ਟੈਕਸ ਦੀ ਘੱਟ ਦਰ ਦੇਸ਼ ’ਚ ਮਾਮਲਾ ’ਚ ਵਾਧੇ ਦੇ ਨਾਲ-ਨਾਲ ਰੋਜ਼ਗਾਰ ਅਤੇ ਵਪਾਰ ਨੂੰ ਨਵੀਂ ਦਿਸ਼ਾ ਦੇਵੇਗੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ