ਮਾਨਸਿਕ ਪ੍ਰੇਸ਼ਾਨੀ ਕਾਰਨ ਮਹਿਲਾ ਨੇ ਨਿਗਲੀ ਜ਼ਹਿਰੀਲੀ ਦਵਾਈ

01/08/2018 7:47:36 AM

ਫਗਵਾੜਾ, (ਮਲਹੋਤਰਾ)- ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਮਹਿਲਾ ਵਲੋਂ ਗਲਤੀ ਨਾਲ ਕਥਿਤ ਤੌਰ 'ਤੇ ਜ਼ਹਿਰੀਲੀ ਦਵਾਈ ਨਿਗਲ ਲਈ। ਹਾਲਤ ਵਿਗੜਨ 'ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਭਰਤੀ ਕਰਵਾਇਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੀੜਤ ਦੇ ਇਕ ਰਿਸ਼ਤੇਦਾਰ ਨੇ ਦਸਿਆ ਕਿ ਕਵਿਤਾ ਪਤਨੀ ਮਨੀ ਅਰੋੜਾ ਨਿਵਾਸੀ ਦਸਮੇਸ਼ ਕਾਲੋਨੀ ਮਾਰਕਫੈੱਡ, ਕਪੂਰਥਲਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਐਤਵਾਰ ਨੂੰ ਉਸ ਨੇ ਗਲਤੀ ਨਾਲ ਪੇਟ ਦਰਦ ਦੀ ਦਵਾਈ ਦੀ ਜਗ੍ਹਾ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨਾਲ ਉਸ ਦੀ ਤਬੀਅਤ ਵਿਗੜ ਗਈ।


Related News