ਜਿਮਖਾਨਾ ਕਲੱਬ ਦੀ ਮੈਂਬਰਸ਼ਿਪ ਫੀਸ ਢਾਈ ਲੱਖ ਤੋਂ ਵਧਾ ਕੇ 4 ਲੱਖ ਰੁਪਏ ਕੀਤੀ
Wednesday, Oct 25, 2017 - 07:47 AM (IST)

ਪਟਿਆਲਾ (ਰਾਜੇਸ਼) - ਜਿਮਖਾਨਾ ਕਲੱਬ ਵਿਖੇ ਰੱਖੀ ਗਈ ਈ. ਜੀ. ਐੈੱਮ. ਵਿਚ ਅੱਜ ਮੈਨੇਜਮੈਂਟ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਪੁਰਾਣੀ ਟੀਮ ਦੇ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਤਕਰੀਬਨ 8 ਮੈਂਬਰੀ ਪੁਰਾਣੀ ਟੀਮ ਨੂੰ ਫਿਰ ਤੋਂ ਇਕ ਸਾਲ ਲਈ ਚੁਣ ਲਿਆ ਗਿਆ। ਇਸ ਤਹਿਤ ਵਿਨੋਦ ਢੂੰਡੀਆ ਪ੍ਰਧਾਨ, ਹਰਪ੍ਰੀਤ ਸੰਧੂ ਮੀਤ ਪ੍ਰਧਾਨ, ਵਿਪਨ ਸ਼ਰਮਾ ਸਕੱਤਰ, ਅਮਰਿੰਦਰ ਪਾਬਲਾ ਖਜ਼ਾਨਚੀ, ਬੀ. ਡੀ. ਗੁਪਤਾ, ਡਾ. ਮਨਜੀਤ ਸਿੰਘ, ਐੈੱਸ. ਪੀ. ਮੰਗਲਾ ਅਤੇ ਵਿਨੋਦ ਸ਼ਰਮਾ ਕਾਰਜਕਾਰਨੀ ਲਈ ਸਰਬਸੰਮਤੀ ਨਾਲ ਚੁਣੇ ਗਏ। ਇਸ ਮੌਕੇ ਵਿਨੋਦ ਢੂੰਡੀਆ ਅਤੇ ਵਿਪਨ ਸ਼ਰਮਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕਲੱਬ ਦੀ ਮੈਂਬਰਸ਼ਿਪ ਫੀਸ ਢਾਈ ਲੱਖ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ। ਮੈਂਬਰਾਂ ਨੂੰ ਹੋਰ ਸਹੂਲਤਾਂ ਦੇਣ ਲਈ ਕਈ ਹੋਰ ਯੋਜਨਾਵਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਕਲੱਬ ਮੈਂਬਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਕ ਖੁਸ਼ਨੁਮਾ ਮਾਹੌਲ ਵਿਚ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਸਕਣ। ਇਹ ਕਲੱਬ ਉੱਤਰੀ ਭਾਰਤ ਦਾ ਇਕ ਪ੍ਰਸਿੱਧ ਕਲੱਬ ਹੈ। ਇਸ ਦੇ ਮਾਣ-ਸਨਮਾਨ ਨੂੰ ਬਰਕਰਾਰ ਰੱਖਣ ਲਈ ਕਈ ਅਹਿਮ ਫੈਸਲੇ ਸਰਬਸੰਮਤੀ ਨਾਲ ਲਏ ਗਏ ਹਨ।
ਇਸ ਮੌਕੇ ਕੋਰ ਕਮੇਟੀ ਦੇ ਮੈਂਬਰਾਂ ਵਿਚੋਂ ਕੇ. ਕੇ. ਸ਼ਰਮਾ, ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਸੰਜੀਵ ਸ਼ਰਮਾ ਬਿੱਟੂ, ਰਜਿੰਦਰ ਢੋਡੀ, ਐੱਨ. ਕੇ. ਜੈਨ, ਰਵਿੰਦਰ ਨਾਥ ਕੌਸ਼ਲ, ਕੇ. ਵੀ. ਐੈੱਸ. ਸਿੱਧੂ, ਐੈੱਚ. ਪੀ. ਐੈੱਸ. ਬਜਾਜ, ਹਰਿੰਦਰਪਾਲ ਸਿੰਘ ਕਾਲਾ, ਸੀ. ਏ. ਅਨਿਲ ਅਰੋੜਾ, ਹਿਮਾਂਸ਼ੂ ਸ਼ਰਮਾ ਤੇ ਪੀ. ਐੱਸ. ਛਾਬੜਾ ਤੋਂ ਇਲਾਵਾ ਕਲੱਬ ਦੇ ਮੈਂਬਰ ਅਤੇ ਐਗਜ਼ੈਕਟਿਵ ਦੀ ਟੀਮ ਹਾਜ਼ਰ ਸੀ।