ਮੈਂਬਰ ਸਟਾਕ ਰੇਲਵੇ ਬੋਰਡ ਨੇ ਕੀਤਾ ਰੇਲ ਡੱਬਾ ਕਾਰਖਾਨੇ ਦਾ ਦੌਰਾ

12/24/2017 3:29:00 AM

ਕਪੂਰਥਲਾ,  (ਮੱਲ੍ਹੀ)-  ਡੀ. ਕੇ. ਗੋਇਲ ਮੈਂਬਰ ਸਟਾਕ ਰੇਲਵੇ ਬੋਰਡ ਨਵੀਂ ਦਿੱਲੀ ਨੇ ਅੱਜ ਰੇਲ ਡੱਬਾ ਕਾਰਖਾਨਾ (ਕਪੂਰਥਲਾ) ਦਾ ਦੌਰਾ ਕੀਤਾ, ਜਿਨ੍ਹਾਂ ਦਾ ਕਾਰਖਾਨੇ 'ਚ ਪਹੁੰਚਣ 'ਤੇ ਕਾਰਖਾਨੇ ਦੇ ਜਨਰਲ ਮੈਨੇਜਰ ਇੰਜੀ. ਰਤਨ ਲਾਲ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਵਾਗਤ ਕੀਤਾ। ਰੇਲ ਡੱਬਾ ਕਾਰਖਾਨਾ ਦੀ ਵਰਕਸ਼ਾਪ ਦਾ ਦੌਰਾ ਕਰਦਿਆਂ ਡੀ. ਕੇ. ਗੋਇਲ ਨੇ ਰੇਲ ਕੋਚ ਨਿਰਮਾਣ ਦੀ ਬਾਰੀਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸ਼ੀਟ ਮੈਟਲ ਸ਼ਾਪ ਤੇ ਸੈੱਲ ਅਸੈਂਬਲੀ ਸ਼ਾਪ 'ਚ ਨਿਰਮਾਣ ਕੀਤੇ ਜਾ ਰਹੇ ਕੋਚਾਂ ਦਾ ਮੁਆਇਨਾ ਕੀਤਾ। ਇਸ ਉਪਰੰਤ ਉਨ੍ਹਾਂ ਫਰਨੀਸ਼ਿੰਗ ਸ਼ਾਪ 'ਚ ਨਵੀਆਂ ਯਾਤਰੀ ਸੁਵਿਧਾਵਾਂ ਨਾਲ ਲੈਸ ਹਮਸਫਰ ਰੇਲ ਡੱਬਿਆਂ ਦੀ ਜਾਂਚ ਵੀ ਕੀਤੀ। 
ਆਪਣੇ ਰੇਡਿਕਾ (ਕਪੂਰਥਲਾ) ਦੌਰੇ ਦੌਰਾਨ ਡੀ. ਕੇ. ਗੋਇਲ ਦੇ ਸਾਹਮਣੇ ਕੋਚ ਨਿਰਮਾਣ 'ਚ ਕੀਤੇ ਜਾ ਰਹੇ ਨਵੇਂ ਵਿਕਾਸ ਕਾਰਜਾਂ ਉਪਰ ਇਕ ਪ੍ਰਸਤੁਤੀ ਪੇਸ਼ ਕੀਤੀ ਗਈ ਤੇ ਕੋਚ ਨਿਰਮਾਣ ਤੇ ਹਰ ਪਹਿਲੂਆਂ ਉਪਰ ਅਹਿਮ ਚਰਚਾ ਕੀਤੀ ਗਈ। ਮੁੱਖ ਡਿਜਾਈਨ ਇੰਜੀਨੀਅਰ ਰੇਡਿਕਾ ਸਮੀਰ ਲੋਹਾਨੀ ਨੇ ਵੀ ਰੇਲ ਡੱਬਾ ਕਾਰਖਾਨਾ ਉਪਰ ਪ੍ਰਸਤੁਤੀ ਦਿੱਤੀ ਜਦਕਿ ਐੱਮ. ਕੇ. ਸਿੰਘ ਮੁੱਖ ਕ੍ਰਾਮਿਕ ਅਧਿਕਾਰੀ ਰੇਲ ਕੋਚ ਫੈਕਟਰੀ ਨੇ ਰੇਡਿਕਾ ਦੇ ਕੰਮਕਾਜ ਦੇ ਮਾਮਲਿਆਂ ਸੰਬੰਧੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਉਨ੍ਹਾਂ ਰੇਡਿਕਾ ਦੀਆਂ ਵੱਖ-ਵੱਖ ਯੂਨੀਅਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਤੇ ਰੇਡਿਕਾ (ਕਪੂਰਥਲਾ) ਨਾਲ ਸੰਬੰਧਿਤ ਮਾਮਲਿਆਂ 'ਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ।
 


Related News