11 ਮੋਟਰਸਾਈਕਲਾਂ ਸਮੇਤ ਚੋਰ ਗਿਰੋਹ ਦਾ ਇਕ ਮੈਬਰ ਕਾਬੂ
Saturday, Nov 07, 2020 - 02:25 PM (IST)
ਫਿਰੋਜ਼ਪੁਰ (ਹਰਚਰਨ, ਬਿੱਟੂ) : ਮਾਣਯੋਗ ਡੀ. ਜੀ. ਪੀ. ਦਿਨਕਰ ਗੁਪਤਾ ਦੀਆਂ ਹਿਦਾਇਤਾ ਅਨੁਸਾਰ ਸੀਨੀਅਰ ਪੁਲਸ ਕਪਤਾਨ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਫਿਰੋਜ਼ਪੁਰ 'ਚ ਭੇੜੇ ਅਨਸਰਾਂ ਨੂੰ ਨੱਥ ਪਾਉਣ ਲਈ ਸਖ਼ਤ ਉਪਰਾਲੇ ਕੀਤੇ ਹੋਏ ਹਨ। ਪਿਛਲੇ ਸਮੇਂ ਦੌਰਾਨ ਪੁਲਸ ਵੱਲੋ ਵੱਡੀ ਗਿਣਤੀ 'ਚ ਸਮੱਗਲਰਾਂ ਅਤੇ ਚੋਰਾਂ ਨੂੰ ਫੜਿਆ ਜਾ ਰਿਹਾ ਹੈ। ਇਸੇ ਅਧੀਨ ਇੰਸਪੈਕਟਰ ਬਲਵੰਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਫਿਰੋਜ਼ਪੁਰ ਦੀ ਰਹਿਣਮਾਈ ਹੇਠ ਏ. ਐੱਸ. ਆਈ. ਨਰਿੰਦਰਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋ ਮੁਖ਼ਬਰ ਖਾਸ ਦੀ ਇਤਲਾਹ 'ਤੇ ਸੁਖਦੇਵ ਉਰਫ ਸੁੱਖਾ ਪੁੱਤਰ ਵੀਰੂ, ਲਵਪ੍ਰੀਤ ਉਰਫ ਰਿੰਕੀ ਪੁੱਤਰ ਹਰਮੇਸ਼ ਸਿੰਘ ਵਾਸੀ ਭੱਠਾ ਵਸਤੀ ਗੁਰੂ ਹਰ ਸਹਾਏ, ਜੋ ਮੋਟਰਸਾਈਕਲ ਚੋਰੀ ਕਰਕੇ ਉਨ੍ਹਾਂ ਦੀਆਂ ਅਸਲ ਨੰਬਰ ਪਲੇਟਾ ਲਾਹ ਕੇ ਅਤੇ ਜਾਹਲੀ ਨੰਬਰ ਪਲੇਟਾ ਲਗਾ ਕੇ ਅੱਗੇ ਵੇਚਦੇ ਸਨ, ਜਿਸ ਨੂੰ ਅੱਜ ਗੋਲੂ ਕੇ ਮੋੜ ਤੋਂ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਇਕ ਬੁਲਟ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ ਜਦੋਂ ਕਿ ਲਵਪ੍ਰੀਤ ਉਰਫ ਰਿੰਕੀ ਪੁੱਤਰ ਹਰਮੇਸ਼ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ : 'ਮਿੱਤਰਾਂ ਦੇ ਸ਼ੌਂਕ ਅਵੱਲੇ, ਰਸ਼ੀਅਨ ਟਰੈਕਟਰ ਨਾਲ ਇਲਾਕੇ 'ਚ ਕਰਾਈ ਬੱਲੇ-ਬੱਲੇ
ਦੱਸਣਯੋਗ ਹੈ ਇਸ ਤੋਂ ਪਹਿਲਾਂ ਵੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਸੁਖਚੈਨ ਸਿੰਘ ਦੀ ਅਗਵਾਈ ਹੇਠ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਦਿੰਦੇ ਹੋਏ ਸਿਟੀ ਫਿਰੋਜ਼ਪੁਰ ਦੇ ਡੀ. ਐੱਸ. ਪੀ. ਬਰਿੰਦਰ ਸਿੰਘ ਅਤੇ ਐੱਸ. ਐੱਚ. ਓ. ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਚੋਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਏ. ਐੱਸ. ਆਈ. ਸੁਖਚੈਨ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਬਲਵੰਤ ਸਿੰਘ ਉਰਫ ਸੋਨੂੰ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਕਾਕੂ ਵਾਲਾ, ਅਕਸ਼ ਪੁੱਤਰ ਜੱਗਾ ਵਾਸੀ ਬਸਤੀ ਸ਼ੇਖਾਂ ਵਾਲੀ ਅਤੇ ਬਿੱਲਾ ਉਰਫ ਪੋਲ ਪੁੱਤਰ ਸੁਭਾਸ਼ ਵਾਸੀ ਬਸਤੀ ਨਿਜਾਮਦੀਨ ਫਿਰੋਜ਼ਪੁਰ, ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਕੁੰਡੇ ਰੋਡ ਫਿਰੋਜ਼ਪੁਰ ਸ਼ਹਿਰ 'ਤੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੇਚਣ ਲਈ ਸੁੰਨਸਾਨ ਜਗ੍ਹਾ 'ਤੇ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਏ. ਐੱਸ. ਆਈ. ਸੁਖਚੈਨ ਸਿੰਘ ਨੇ ਪੁਲਸ ਪਾਰਟੀ ਸਮੇਤ ਦੱਸੀ ਜਗ੍ਹਾ 'ਤੇ ਜਦ ਰੇਡ ਕੀਤਾ ਤਾਂ ਉਥੇ ਇਹ ਤਿੰਨੋ ਕਥਿਤ ਚੋਰਾਂ ਨੂੰ ਕਾਬੂ ਕਰ ਕੇ 3 ਚੋਰੀ ਦੇ ਸਪਲੈਂਡਰ ਮੋਟਰਸਾਈਕਲ ਮਿਲੇ। ਡੀ. ਐੱਸ. ਪੀ. ਢਿੱਲੋਂ ਨੇ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਇਸ ਫੜੇ ਗਏ ਚੋਰ ਗਿਰੋਹ ਦੀ ਨਿਸ਼ਾਨਦੇਹੀ 'ਤੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਚੋਰੀ ਦੇ ਹੋਰ 4 ਮੋਟਰਸਾਈਕਲ ਬਰਾਮਦ ਕੀਤੇ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦੀ ਜੱਗੋਂ-ਤੇਹਰਵੀਂ, ਛੇੜਛਾੜ ਦੀ ਸ਼ਿਕਾਰ ਨਾਬਾਲਗ ਨੂੰ ਹੀ ਬਣਾਇਆ ਮੁਲਜ਼ਮ