ਪੁਲਸ ਵਲੋਂ ਮਹਿਤਾ ਚੌਕ ਵਿਖੇ ਛਾਪੇਮਾਰੀ ਦੌਰਾਨ ਸ਼ਰਾਬ ਦਾ ਸਟਾਕ ਕੀਤਾ ਗਿਆ ਸੀਲ
Saturday, Sep 05, 2020 - 03:13 PM (IST)
ਮਹਿਤਾ ਚੌਕ (ਕੈਪਟਨ) : ਸ਼ਰਾਬ ਦੇ ਕਰੋਬਾਰ ਤੋਂ ਸਰਕਾਰ ਨੂੰ ਮਿਲ ਰਿਹਾ ਮਾਲੀਆਂ ਘੱਟਣ ਦੀ ਸੂਰਤ 'ਚ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਸ ਨੇ ਪੂਰੇ ਪੰਜਾਬ 'ਚ ਠੇਕੇਦਾਰਾਂ ਖ਼ਿਲਾਫ਼ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐੱਸ.ਐੱਸ.ਪੀ. ਧਰੁਵ ਦੱਹਈਆ ਅਤੇ ਐਕਸਾਈਜ਼ ਵਿਭਾਗ ਦੇ ਡਿਪਟੀ ਕਮਿਸ਼ਨਰ ਜਸਪਿੰਦਰ ਨੇ ਸਾਂਝੀ ਅਗਵਾਈ 'ਚ ਭਾਰੀ ਪੁਲਸ ਫੋਰਸ ਸਮੇਤ ਪੁੱਜੇ ਸੀਨੀਅਰ ਅਧਿਕਾਰੀਆਂ ਨੇ ਬੀਤੀ ਰਾਤ ਮਹਿਤਾ ਚੌਕ ਵਿਖੇ ਸ਼ਰਾਬ ਦੇ ਠੇਕੇਦਾਰਾਂ ਦੇ ਗੁਦਾਮ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੇ ਬਟਾਲਾ ਰੋਡ 'ਤੇ ਸਥਿਤ ਸ਼ਰਾਬ ਦੇ ਗੋਦਾਮ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਇਸ ਕਾਰਵਾਈ ਦੀ ਅਗਵਾਈ ਕਰ ਰਹੇ ਡੀ.ਐੱਸ.ਪੀ. ਜੰਡਿਆਲਾ ਸੁਖਵਿੰਦਰਪਾਲ ਸਿੰਘ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਕਰਮਜੀਤ ਭੁੱਲਰ ਨੇ ਗੁਦਾਮ ਅੰਦਰ ਭਾਰੀ ਮਾਤਰਾ 'ਚ ਪਏ ਸ਼ਰਾਬ ਦੇ ਸਟਾਕ ਦੀ ਚੈਕਿੰਗ ਕੀਤੀ। ਕਰੀਬ 2 ਘੰਟੇ ਦੀ ਜਾਂਚ ਤੋਂ ਬਾਅਦ ਸ਼ਰਾਬ ਦੇ ਉਕਤ ਗੁਦਾਮ ਅੰਦਰ ਭਾਰੀ ਮਾਤਰਾ 'ਚ ਪਏ ਸ਼ਰਾਬ ਦੇ ਸਟਾਕ ਨੂੰ ਸੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਇਟਲੀ 'ਚ ਮਾਰੀਆਂ ਮੱਲ੍ਹਾਂ, ਸਥਾਨਕ ਪੁਲਸ 'ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ
ਡੀ.ਐੱਸ.ਪੀ. ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਰਾਬ ਦੀ ਬਿਲਿੰਗ ਚੈੱਕ ਕਰਨ ਅਤੇ ਸ਼ਰਾਬ ਦਾ ਮਾਲੀਆ ਪੰਜਾਬ ਸਰਕਾਰ ਨੂੰ ਸਹੀ ਢੰਗ ਜਾ ਰਿਹਾ ਹੈ ਜਾਂ ਨਹੀਂ ਇਸ ਨੂੰ ਮੁੱਖ ਰੱਖ ਕੇ ਇਹ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰੀ ਮਾਤਰਾ 'ਚ ਗੁਦਾਮ ਅੰਦਰ ਵੱਖ-ਵੱਖ ਬਰਾਂਡ ਦੀ ਸ਼ਰਾਬ ਪਈ ਹੈ। ਇਸ ਦੇ ਸਹੀ ਬਿੱਲ ਠੇਕੇਦਾਰ ਪੇਸ਼ ਨਹੀਂ ਕਰ ਪਾਏ। ਅਸੀਂ ਗੁਦਾਮ ਦੇ ਅੰਦਰ ਪਏ ਸਟਾਕ ਦੀ ਗਿਣਤੀ ਕਰ ਲਈ ਹੈ ਅਤੇ ਸਾਰਾ ਸਟਾਕ ਸੀਲ ਕਰ ਦਿੱਤਾ ਹੈ। ਬਿੱਲ ਪੇਸ਼ ਕਰਨ ਲਈ ਪਾਰਟੀ ਨੂੰ ਸਮਾਂ ਦੇ ਦਿੱਤਾ ਹੈ, ਜੇਕਰ ਬਿੱਲ ਪੇਸ਼ ਨਾ ਹੋਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਹਰਚਰਨ ਸਿੰਘ ਦਾ ਦਿਹਾਂਤ
ਐਕਸਾਈਜ਼ ਇੰਸਪੈਕਟਰ ਵਿਕਰਮਜੀਤ ਭੁੱਲਰ ਨੇ ਦੱਸਿਆ ਕਿ ਇਹ ਠੇਕੇ “ਰਜਿੰਦਰਾਂ ਵਾਈਨ“ ਨਾਮ ਦੀ ਫਰਮ ਦੇ ਹਨ। ਇੱਥੇ ਨਾਜਾਇਜ਼ ਸ਼ਰਾਬ ਸਟੋਰ ਹੋਣ ਦੀ ਇਤਲਾਹ ਮਿਲੀ ਸੀ। ਗੁਦਾਮ 'ਚ ਜੋ ਸ਼ਰਾਬ ਮੌਜੂਦ ਹੈ ਇਸ ਦੇ ਪੂਰੇ ਬਿੱਲ ਪਾਰਟੀ ਪੇਸ਼ ਨਹੀਂ ਕਰ ਪਾਈ। ਸ਼ਰਾਬ ਦੇ ਇਸ ਸਟਾਕ ਨੂੰ ਸੀਲ ਕਰ ਦਿੱਤਾ ਹੈ। ਜੇਕਰ ਬਿੱਲ ਪੇਸ਼ ਨਾ ਹੋਏ ਤਾਂ ਠੇਕੇਦਾਰਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।