ਟਾਂਡਾ ਦੀ ਕੁੜੀ ਨੇ ਕੈਨੇਡਾ 'ਚ ਗੱਡੇ ਝੰਡੇ, ਵੈਦ ਪਰਿਵਾਰ ਦੀ ਧੀ ਬਣੀ ਕੈਨੇਡੀਅਨ ਵਕੀਲ

Saturday, Mar 11, 2023 - 03:45 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਉੱਘੇ ਵੈਦ ਪਰਿਵਾਰ ਦੀ ਧੀ ਨੇ ਕੈਨੇਡਾ ਵਿਚ ਵਕੀਲ ਬਣ ਕੇ ਪੂਰੇ ਪੰਜਾਬ ਦੇ ਨਾਲ-ਨਾਲ ਟਾਂਡਾ ਦਾ ਨਾਮ ਰੁਸ਼ਨਾਇਆ ਹੈ। ਮਰਹੂਮ ਮਨੋਹਰ ਲਾਲ ਵੈਦ ਦੀ ਪੋਤਰੀ ਅਤੇ ਮਰਹੂਮ ਸ਼ੁਕਲ ਦੇਵ ਵੈਦ ਅਤੇ ਸੋਨੀਆ ਵੈਦ ਦੀ ਹੋਣਹਾਰ ਧੀ ਮੇਘਾ ਵੈਦ ਨੂੰ ਬੈਰਿਸਟਰ ਐਟ ਲਾਅ ਐਂਡ ਸੋਲੀਸਿਟਰ ਦਾ ਲਾਅ ਸੋਸਾਇਟੀ ਆਫ਼ ਓਂਟਾਰੀਓ ਕੈਨੇਡਾ ਤੋਂ ਲਾਇਸੈਂਸ ਮਿਲਿਆ ਹੈ। ਕਈ ਕੌਮੀ ਸੈਮੀਨਾਰਾਂ ਅਤੇ ਵਕਾਲਤ ਦੀ ਪੜ੍ਹਾਈ ਦੌਰਾਨ ਅਨੇਕਾਂ ਐਵਾਰਡ ਹਾਸਲ ਕਰਨ ਉਪਰੰਤ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਮੇਘਾ ਕੈਨੇਡਾ ਵਿਚ ਪੜ੍ਹਾਈ ਦੌਰਾਨ ਵੀ ਸਫ਼ਲਤਾਵਾਂ ਦੇ ਕਈ ਐਵਾਰਡ ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੂੰ ਨਵਾਂ ਫ਼ਰਮਾਨ ਜਾਰੀ

ਇਸ ਦੌਰਾਨ ਮੇਘਾ ਦੇ ਚਾਚਾ ਓਮਕਾਰ ਵੈਦ, ਭਰਾਵਾਂ ਗਗਨ ਵੈਦ ਪ੍ਰੈਜ਼ੀਡੈਂਟ ਕੈਂਬਰਿਜ ਅਰਥ ਸਕੂਲ, ਐਡਵੋਕੇਟ ਨਿਸ਼ਾਂਤ ਵੈਦ, ਕੌਂਸਲਰ ਆਸ਼ੂ ਵੈਦ, ਮੋਹਿਨ ਵੈਦ, ਸੁਸ਼ਾਂਤ ਵੈਦ, ਦਿਵੀਆਂਸ਼ੂ ਵੈਦ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੀ ਭੈਣ 'ਤੇ ਮਾਣ ਹੈ, ਜਿਸ ਨੇ ਉਨ੍ਹਾਂ ਦੇ ਖ਼ਾਨਦਾਨ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਬਲਰਾਜ ਮਹਿੰਦਰੂ ਨੇ ਮੇਘਾ ਅਤੇ ਵੈਦ ਪਰਿਵਾਰ ਨੂੰ ਸ਼ੁਭਕਾਮਨਾਵਾ ਦਿੰਦੇ ਹੋਏ ਆਖਿਆ ਕਿ ਬੈਰਿਸਟਰ ਸਾਲਿਸਟਰ ਬਣ ਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਆਖਿਆ ਕਿ ਭਾਰਤ ਫੇਰੀ ਦੌਰਾਨ ਉਸ ਦਾ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ :  ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼, ਜੰਗਲ ’ਚ 13 ਘੰਟੇ ਚੱਲੇ ਆਪ੍ਰੇਸ਼ਨ ਮਗਰੋਂ ਅਸਲੇ ਸਣੇ 3 ਗੈਂਗਸਟਰ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News