ਨੰਬਰਦਾਰ ਯੂਨੀਅਨ ਜ਼ੀਰਾ ਦੀ ਹੋਈ ਮੀਟਿੰਗ
Thursday, Feb 08, 2018 - 01:15 PM (IST)

ਜ਼ੀਰਾ (ਅਕਾਲੀਆਂ ਵਾਲਾ) – ਨੰਬਰਦਾਰ ਯੂਨੀਅਨ ਜ਼ੀਰਾ ਦੀ ਇਕ ਮੀਟਿੰਗ ਕੀਤੀ ਗਈ, ਜੋ ਗੁਰਦੁਆਰਾ ਹਰਨਾਮਸਰ ਵਿਖੇ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਤਾਰਾ ਸਿੰਘ ਮੀਤ ਪ੍ਰਧਾਨ, ਸਰਬਜੀਤ ਸਿੰਘ,ਜਗਸੀਰ ਸਿੰਘ ਵਾੜਾ, ਤਰਸੇਮ ਸਿੰਘ, ਬਲਵੰਤ ਸਿੰਘ, ਸਰਦੂਲ ਸਿੰਘ ਮਰਖਾਈ, ਕਾਰ ਸਿੰਘ ਖਜ਼ਾਨਚੀ, ਜਗਰੂਪ ਸਿੰਘ, ਗੁਰਮੇਜ ਸਿੰਘ, ਆਤਮਾ ਸਿੰਘ ਮਨਸੂਰਦੇਵਾ, ਸ਼ਿੰਗਾਰਾ ਸਿੰਘ, ਜਗੁਰਾਜ ਸਿੰਘ, ਗੁਰਤਾਜ ਸਿੰਘ, ਮੁਖਤਿਆਰ ਸਿੰਘ ਆਦਿ ਨੰਬਰਦਾਰ ਸ਼ਾਮਿਲ ਹੋਏ। ਜਿਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ 'ਤੇ ਵਿਚਾਰ ਚਰਚਾ ਕੀਤੀ।
ਇਹ ਹਨ ਮੰਗਾਂ
. ਨੰਬਰਾਦਰਾਂ ਨੂੰ ਤਹਿਸੀਲ ਕੰਪਲੈਕਸ ਵਿਚ ਬੈਠਾਂ ਲਈ ਕਮਰਾ ਅਲਾਟ ਕੀਤਾ ਜਾਵੇ।
. ਬੱਸ ਪਾਸ ਦੀ ਫ੍ਰੀ ਸਹੂਲਤ ਦਿੱਤੀ ਜਾਵੇ।
. ਮਾਸਿਕ ਭੱਤਾ 5000 ਕੀਤਾ ਜਾਵੇ। ਕਿਉਂਕਿ ਵੱਧ ਰਹੇ ਖਰਚਿਆਂ ਕਾਰਨ ਇਹ ਬਹੁਤ ਘੱਟ ਹੈ।
. ਧਾਰਾ 120 ਨੂੰ ਖਤਮ ਕਰਕੇ ਨੰਬਰਦਾਰੀ ਪਿਤਾ ਪੁਰਖੀ ਕੀਤੀ ਜਾਵੇ।
. ਮਾਨ ਸਨਮਾਨ ਦੇਣ ਦੇ ਲਈ ਰਜਿਸਟਰੀ ਮੌਕੇ ਪਿੰਡ ਦੇ ਨੰਬਰਦਾਰ ਦੇ ਤਸਦੀਕ ਯਕੀਨੀ ਬਣਾਈ ਜਾਵੇ।