ਗੰਨੇ ਦੇ ਰੇਟ ''ਚ 10 ਰੁਪਏ ਮਾਮੂਲੀ ਵਾਧਾ ਕਿਸਾਨਾਂ ਨਾਲ ਮਜ਼ਾਕ : ਬ੍ਰਹਮਕੇ
Monday, Dec 04, 2017 - 06:00 PM (IST)
ਮੋਗਾ (ਗਰੋਵਰ/ਗੋਪੀ) - ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਹਮਕੇ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ 'ਚ ਜ਼ਿਲਾ ਉਪ ਪ੍ਰਧਾਨ ਹਰਦਿਆਲ ਸਿੰਘ, ਮੇਹਰ ਸਿੰਘ ਝੰਡਾ ਬਾਘਾਪੁਰਾਣਾ, ਸੀਨੀਅਰ ਉਪ ਪ੍ਰਧਾਨ ਅਮਰ ਸਿੰਘ ਗਹਿਲੀਵਾਲਾ, ਜਗਸੀਰ ਸਿੰਘ ਸ਼ਾਦੀਵਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਹਮਕੇ ਨੇ ਕਿਹਾ ਕਿ ਗੰਨੇ ਦੇ ਰੇਟ 'ਚ 10 ਰੁਪਏ ਮਾਮੂਲੀ ਵਾਧਾ ਕਿਸਾਨਾਂ ਨਾਲ ਮਜ਼ਾਕ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗੰਨੇ ਦੇ ਨਵੇਂ ਮੁੱਲ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਗੰਨੇ ਦੇ ਰੇਟ 'ਚ ਸਿਰਫ 10 ਰੁਪਏ ਦਾ ਵਾਧਾ ਕਰ ਕੇ ਕੈਪਟਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕਿਸਾਨਾਂ ਤੋਂ ਸ਼ੂਗਰ ਮਿੱਲਾਂ ਦੇ ਜ਼ਿਆਦਾ ਦਬਾਅ ਦੇ ਹੇਠ ਹੈ। ਮੁੱਖ ਮੰਤਰੀ ਦੱਸਣ ਕਿ ਜੇਕਰ ਹਰਿਆਣਾ ਅਤੇ ਯੂ. ਪੀ. ਦੀ ਖੰਡ ਮਿੱਲ ਹਰ ਸਾਲ 20 ਰੁਪਏ ਗੰਨੇ ਦਾ ਰੇਟ ਜ਼ਿਆਦਾ ਦੇ ਸਕਦੀ ਹੈ ਤਾਂ ਪੰਜਾਬ ਦੀਆਂ ਮਿੱਲਾਂ ਕਿਉਂ ਨਾ ਬਰਾਬਰ ਦਾ ਰੇਟ ਦੇਣ। ਇਸ ਦੌਰਾਨ ਕਿੱਕਰ ਸਿੰਘ, ਰਣਬੀਰ ਸਿੰਘ, ਜਸਕਰਨ ਸਿੰਘ ਰੱਜੀਵਾਲਾ ਆਦਿ ਮੌਜੂਦ ਸਨ।
