ਪਾਬੰਦੀਸ਼ੁਦਾ ਦਵਾਈਆਂ ਸਮੇਤ 2 ਕਾਬੂ
Friday, Aug 31, 2018 - 12:33 AM (IST)

ਹੁਸ਼ਿਆਰਪੁਰ, (ਅਮਰਿੰਦਰ)- ਸਪੈਸ਼ਲ ਟਾਸਕ ਫੋਰਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਦੋ ਵੱਖ-ਵੱਖ ਥਾਵਾਂ ’ਤੇ ਭਾਰੀ ਮਾਤਰਾ ’ਚ ਪਾਬੰਦੀਸ਼ੁਦਾ ਦਵਾਈਆਂ ਨਾਲ 2 ਦੋਸ਼ੀਆਂ ਰੌਸ਼ਨ ਲਾਲ ਪੁੱਤਰ ਗੁਰਪਾਲ ਸਿੰਘ ਵਾਸੀ ਸੁੰਦਰ ਨਗਰ ਤੇ ਜਸਪਾਲ ਉਰਫ ਪਾਲਾ ਵਾਸੀ ਸਿੰਗਡ਼ੀਵਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਦੋਵੇਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੈਸ਼ਲ ਟਾਸਕ ਫੋਰਸ ’ਚ ਤਾਇਨਾਤ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਸਰਬਜੀਤ ਸਿੰਘ ਸੱਲ੍ਹਾਂ ਦੇ ਨਿਰਦੇਸ਼ਾਂ ’ਤੇ ਐੱਸ. ਟੀ. ਐੱਫ. ਦੀ ਟੀਮ ’ਚ ਸ਼ਾਮਲ ਹੈੱਡਕਾਂਸਟੇਬਲ ਹਰਵਿੰਦਰ ਸਿੰਘ, ਕਾਂਸਟੇਬਲ ਵਿਕਰਮਜੀਤ ਸਿੰਘ ਤੇ ਲੇਡੀ ਕਾਂਸਟੇਬਲ ਜਤਿੰਦਰ ਕੌਰ ਨੇ ਪੁਰਹੀਰਾਂ ਚੌਕੀ ਦੇ ਕੋਲ ਨਾਕਾਬੰਦੀ ਦੌਰਾਨ ਫਤਹਿਗਡ਼੍ਹ ਵੱਲ ਜਾ ਰਹੇ ਨੌਜਵਾਨ ਰੌਸ਼ਨ ਲਾਲ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਭਾਰੀ ਮਾਤਰਾ ’ਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਟੀਮ ਨੇ ਸਿੰਗਡ਼ੀਵਾਲਾ ਦੇ ਵਾਸੀ ਜਸਪਾਲ ਉਰਫ ਪਾਲਾ ਨੂੰ ਵੀ ਪਾਬੰਦੀਸ਼ੁਦਾ ਦਵਾਈਆਂ ਸਮੇਤ ਕਾਬੂ ਕੀਤਾ ਹੈ।