ਪੁਲਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰਾਂ ’ਤੇ ਚੈਕਿੰਗ

Thursday, Aug 02, 2018 - 12:46 AM (IST)

ਪੁਲਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰਾਂ ’ਤੇ ਚੈਕਿੰਗ

 ਮੋਗਾ,   (ਅਾਜ਼ਾਦ)-  ਪੁਲਸ  ਤੇ ਸਿਹਤ  ਵਿਭਾਗ ਦੀ ਟੀਮ ਵੱਲੋਂ ਅੱਜ ਤਿੰਨ  ਮੈਡੀਕਲ  ਸਟੋਰਾਂ  ਦੀ   ਚੈਕਿੰਗ  ਕੀਤੀ  ਗਈ ਪਰ ਕੋਈ ਵੀ ਅਪੱਤੀਜਨਕ ਦਵਾਈ ਬਰਾਮਦ ਨਹੀਂ ਹੋਈ। ਇਸ ਸਬੰਧੀ ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਇੰਚਾਰਜ ਇੰਸਪੈਕਟਰ ਰਮੇਸ਼ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਕਈ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮਨਪ੍ਰੀਤ ਮੈਡੀਕਲ ਸਟੋਰ ਨੇਡ਼ੇ ਰਤਨ ਸਿਨੇਮਾ, ਨਰਿੰਦਰ ਮੈਡੀਕਲ ਸਟੋਰ ਅਤੇ ਦੀਪਕ ਮੈਡੀਕਲ ਸਟੋਰ ਕੈਂਪ ਭੀਮ ਨਗਰ ਨਸ਼ੇ ਵਾਲੀਆਂ ਦਵਾਈਆਂ ਦੀ ਵਿਕਰੀ ਕਰਦੇ ਹਨ, ਜਿਸ ’ਤੇ ਅੱਜ ਸਿਹਤ ਵਿਭਾਗ ਦੀ ਡਰੱਗ ਇੰਸਪੈਕਟਰ ਮੈਡਮ ਸੋਨੀਆ ਅਤੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਦੇ ਇਲਾਵਾ ਨਾਰਕੋਟਿਕਸ ਸੈੱਲ ਦੇ ਹੌਲਦਾਰ ਪਰਮਜੀਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ ਆਦਿ ਨੇ ਜਾ ਕੇ ਉਕਤ ਤਿੰਨੋਂ ਸਟੋਰਾਂ ਦੀ ਬਾਰੀਕੀ ਨਾਲ ਉਥੇ ਪਈਆਂ ਦਵਾਈਆਂ ਦੀ ਜਾਂਚ ਕੀਤੀ ਪਰ ਕੋਈ ਵੀ ਅਪੱਤੀਜਨਕ ਦਵਾਈ ਬਰਾਮਦ ਨਹੀਂ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਕਾਰਨ ਕਿਸੇ ਵੀ ਦਵਾਈ ਵਿਕਰੇਤਾਵਾਂ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। 


Related News