ਮੈਡੀਕਲ ਸਟੋਰ’ਚੋਂ ਨਕਦੀ ਚੋਰੀ

06/24/2018 12:52:55 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਭਰਤਗਡ਼੍ਹ ਦੇ ਕਮਿਊਨਿਟੀ ਸਿਹਤ ਕੇਂਦਰ ਨਜ਼ਦੀਕ ਕਰਨ ਮੈਡੀਕਲ ਸਟੋਰ ਵਿਚੋਂ ਅੱਜ ਤਡ਼ਕਸਾਰ ਕੁਝ ਅਣਪਛਾਤੇ ਵਿਅਕਤੀਆਂ  ਵੱਲੋਂ ਤਾਲਾ ਤੋਡ਼ ਕੇ ਕਰੀਬ 35,000 ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਐਂਟੀ ਨਾਰਕੋਟਿਕਸ ਸੈੱਲ  ਦੇ ਉਪ ਚੇਅਰਮੈਨ ਸ਼ਿਵ ਕੁਮਾਰ ਬਡਵਾਲ ਨੇ ਦੱਸਿਆ ਕਿ ਰਾਤ ਉਹ ਉਕਤ ਸਟੋਰ ਨੂੰ ਬੰਦ ਕਰ ਕੇ ਆਪਣੇ ਘਰ ਬੇਲੀ ਪਰਤ ਗਏ ਸਨ, ਅੱਜ ਸਵੇਰੇ ਆ ਕੇ ਉਨ੍ਹਾਂ ਵੇਖਿਆ ਤਾਂ  ਉਕਤ ਸਟੋਰ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਕਾਊਂਟਰ ਦੀ ਗੋਲਕ, ਗਊਸ਼ਾਲਾ ਦੀ ਗੋਲਕ ਅਤੇ ਮਾਤਾ ਰਾਣੀ ਦੀ ਗੋਲਕ ਵਿਚ ਪਈ ਸਾਰੀ ਨਕਦੀ ਗਾਇਬ ਸੀ।
 ਉਨ੍ਹਾਂ ਦੱਸਿਆ ਕਿ 35 ਹਜ਼ਾਰ ਰੁਪਏ ਦੀ ਰਾਸ਼ੀ ਵਿਚੋਂ ਸਭ ਤੋਂ ਜ਼ਿਆਦਾ ਰਾਸ਼ੀ ਕਾਊਂਟਰ ਦੀ ਗੋਲਕ ਵਿਚ ਪਈ ਸੀ। ਉਨ੍ਹਾਂ ਨੇ ਉਕਤ ਚੋਰੀ ਸਬੰਧੀ ਇਤਲਾਹ ਸਥਾਨਕ ਪੁਲਸ ਨੂੰ ਕਰ ਦਿੱਤੀ ਹੈ। ਭਰਤਗਡ਼੍ਹ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਇੰਦਰਜੀਤ ਸਿੰਘ ਵੱਲੋਂ ਮੌਕਾ ਦੇਖਣ ਤੋਂ ਬਾਅਦ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਰਤਗਡ਼੍ਹ ਦੇ ਹਸਪਤਾਲ ਵਿਚੋਂ ਇਕ ਐੱਲ.ਈ.ਡੀ. ਵੀ ਚੋਰੀ ਹੋ ਗਈ ਸੀ।

 


Related News