ਭਾਦਸੋਂ: ਮੈਡੀਕਲ ਲੈਬਾਰਟਰੀਆਂ ਦੀ ਅੰਨ੍ਹੇਵਾਹ ਲੁੱਟ ਨੇ ਲੋਕਾਂ ਦੀਆਂ ਜੇਬਾਂ ਕੀਤੀਆਂ ਖਾਲੀ
Saturday, May 22, 2021 - 05:22 PM (IST)
ਭਾਦਸੋਂ (ਅਵਤਾਰ): ਜਿੱਥੇ ਇੱਕ ਪਾਸੇ ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ਵਿੱਚ ਤਬਾਹੀ ਮਚਾ ਰੱਖੀ ਹੈ ਉਥੇ ਸਰਕਾਰੀ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਲੈਬਾਰਟੀਆਂ ਵਿੱਚ ਫੀਸ ਤੈਅ ਕੀਤੀ ਗਈ ਹੈ ਤਾਂ ਜੋ ਮਰੀਜਾਂ ਦੀ ਕੀਤੀ ਜਾ ਰਹੀ ਅੰਨੇਵਾਹ ਲੁੱਟ ਤੋਂ ਬਚਾਇਆ ਜਾ ਸਕੇ। ਪ੍ਰੰਤੂ ਭਾਦਸੋਂ ਵਿੱਚ ਮੈਡੀਕਲ ਲੈਬਾਰਟਰੀਆਂ ਵਿੱਚ ਲੋਕਾਂ ਤੋਂ ਮੈਡੀਕਲ ਟੈਸਟਾਂ ਦੇ ਬੇਹਿਸਾਬੇ ਰੇਟ ਵਸੂਲ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਮੈਡੀਕਲ ਲੈਬਾਰਟਰੀਆਂ ਵਿੱਚ ਕੀਤੇ ਜਾਣ ਵਾਲੇ ਟੈਸਟਾਂ ਦੀ ਰੇਟ ਲਿਸਟ ਲੈਬਾਰਟਰੀ ਦੇ ਬਾਹਰ ਲਗਾਉਣ ਲਾਜ਼ਮੀ ਕਰਾਰ ਦਿੱਤੀ ਗਈ ਹੈ ਪਰੰਤੂ ਹੈਰਾਨੀਜਨਕ ਗਲ ਇਹ ਹੈ ਕਿ ਸ਼ਹਿਰ ਵਿੱਚ ਤਕਰੀਬਨ 2 ਦਰਜਨ ਦੇ ਕਰੀਬ ਮੈਡੀਕਲ ਲੈਬਾਰਟਰੀਆਂ ਹਨ ਪਰ ਕਿਸੇ ਵੀ ਲੈਬਾਰਟਰੀ ਦੇ ਬਾਹਰ ਟੈਸਟਾਂ ਦੀ ਰੇਟ ਲਿਸਟ ਨਹੀਂ ਲਗਾਈ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਦੂਜੀ ਮੌਤ
ਇਸ ਤੋਂ ਇਲਾਵਾ ਕਈ ਲੈਬਾਰਟਰੀਆਂ ਵਿੱਚ ਮਾਨਤਾ ਕਿਸੇ ਵਿਅਕਤੀ ਨੂੰ ਮਿਲੀ ਹੋਈ ਹੈ ਜਦਕਿ ਉਸ ਲੈਬਾਰਟਰੀ ਨੂੰ ਚਲਾ ਕੋਈ ਹੋਰ ਰਿਹਾ ਹੈ ਜੋ ਕਿ ਕਿਤੇ ਨਾ ਕਿਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮੈਡੀਕਲ ਟੈਸਟਾਂ ਦੇ ਮਨਮਰਜ਼ੀ ਦੇ ਵਸੂਲੇ ਜਾਂਦੇ ਰੇਟਾਂ ਪ੍ਰਤੀ ਲੋਕਾਂ ਦੇ ਮਨ ਵਿੱਚ ਸਿਹਤ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਅਤੇ ਮਿਲੀਭੁਗਤ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋ ਇਲਾਵਾ ਮੈਡੀਕਲ ਲੈਬਾਰਟਰੀਆਂ ਵੱਲੋਂ ਸ਼ਹਿਰ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ/ ਡਾਕਟਰਾਂ ਨਾਲ ਤਾਲਮੇਲ ਕੀਤਾ ਹੋਇਆ ਹੈ ਅਤੇ ਆਪਣੇ ਥੋੜੇ ਪੈਸਿਆਂ ਦੇ ਕਮਿਸ਼ਨ ਬਦਲੇ ਮਰੀਜਾਂ ਨੂੰ ਉਥੇ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ: ਰਿਹਾਈ ਤੋਂ ਬਾਅਦ ਪਹਿਲੀ ਵਾਰ ਪਿੰਡ ਉਦੇਕਰਨ ਪੁੱਜਾ ਦੀਪ ਸਿੱਧੂ, ਕਿਸਾਨ ਅੰਦੋਲਨ ’ਤੇ ਦਿੱਤਾ ਵੱਡਾ ਬਿਆਨ
ਕੀ ਕਹਿੰਦੇ ਹਨ ਇਸ ਬਾਰੇ ਸੀਨੀਅਰ ਮੈਡੀਕਲ ਅਫਸਰ: ਜਦੋਂ ਇਸ ਮਾਮਲੇ ਸੰਬੰਧੀ ਮੁੱਢਲਾ ਸਿਹਤ ਕੇਂਦਰ ਭਾਦਸੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ: ਦਵਿੰਦਰਜੀਤ ਕੌਰ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਇਸ ਹਸਪਤਾਲ ਵਿੱਚ ਤਾਇਨਾਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਲੈਬਾਰਟਰੀਆਂ ਦੀ ਤਫਤੀਸ਼ ਕਰਵਾਉਣਗੇ ਅਤੇ ਜੇਕਰ ਕੋਈ ਅਣਅਧਿਕਾਰਤ ਤੌਰ ਤੇ ਲੈਬਾਰਟਰੀ ਚਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?