ਬਾਬਾ ਚੇਤਨ ਘਣ ਸਪੋਰਟਸ ਕਲੱਬ ਬਲੱਬਗੜ੍ਹ ਵੱਲੋਂ ਲਾਇਆ ਗਿਆ ਮੈਡੀਕਲ ਚੈੱਕਅੱਪ ਕੈਂਪ

03/25/2018 6:11:02 PM

ਸ਼੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਬਾਬਾ ਚੇਤਨ ਘਣ ਸਪੋਰਟਸ ਕਲੱਬ ਵੈਲਫੇਅਰ ਕਲੱਬ ਪਿੰਡ ਬਲੱਮਗੜ• ਦੇ ਨੌਜਵਾਨਾਂ ਵੱਲੋਂ ਬਾਬਾ ਜੀ ਦੀ ਯਾਦ 'ਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ 'ਚ 200 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਮੁਫਤ ਦਵਾਈ ਦਿੱਤੀ ਗਈ। ਮੈਡੀਕਲ ਟੀਮ 'ਚ ਡਾਕਟਰ ਸਰੀਨਾ ਜੈਨ ਐੱਮ. ਡੀ,  ਡਾ. ਸੰਗਰਾਮ ਐੱਮ. ਡੀ, ਮਨਦੀਪ ਅਰੋੜਾ, ਡੀ. ਸੀ ਸਿੱਧੂ ਅਤੇ ਜਗਜੀਤ ਸਿੰਘ ਸ਼ਾਮਲ ਸਨ। ਇਸ ਸਮੇਂ ਕਲੱਬ ਦੇ ਆਹੁਦੇਦਾਰਾਂ ਵੱਲੋ ਦੱਸਿਆ ਗਿਆ ਕਿ ਪਿੰਡ ਬਲੱਮਗੜ•'ਚ 27 ਮਾਰਚ ਨੂੰ ਵਾਲੀਵਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ 'ਚ ਨਾਮਵਰ ਟੀਮਾਂ ਭਾਗ ਲੈਣਗੀਆਂ। ਪਹਿਲਾ ਇਨਾਮ ਸੀ. ਟੀ. 100 ਮੋਟਰਸਾਈਕਲ, ਦੂਜਾ ਇਨਾਮ 15000 ਰੁਪਏ ਅਤੇ ਤੀਸਰਾ ਇਨਾਮ 5100 ਰੁਪਏ ਦਾ ਹੋਵੇਗਾ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਨੌਜਵਾਨਾਂ ਵੱਲੋਂ ਸਮੂਹ ਟੀਮਾਂ ਨੂੰ ਟੂਰਨਾਂਮੈਂਟ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਬੋਹੜ ਸਿੰਘ ਜਟਾਣਾ, ਜਗਜੀਤ ਸਿੰਘ, ਲਵਜੋਤ ਸਿੰਘ, ਸੁਖਵਿੰਦਰ ਸਿੰਘ ਪੰਚ, ਯਾਦਵਿੰਦਰ ਸਿੰਘ, ਦਵਿੰਦਰ ਸਿੰਘ ਪੰਚ, ਰੇਸ਼ਮ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਹਰਜੀਤ ਸਿੰਘ, ਹੈੱਪੀ, ਲਵਪ੍ਰੀਤ ਸਿੰਘ ਆਦਿ ਸ਼ਾਮਲ ਸਨ।


Related News