ਨਗਰ ਨਿਗਮ ਚੋਣਾਂ ਲੁਧਿਆਣਾ: 11.61 ਲੱਖ ਤੋਂ ਜ਼ਿਆਦਾ ਵੋਟਰ ਚੁਣਨਗੇ 95 ਕੌਂਸਲਰ
Saturday, Dec 14, 2024 - 01:01 PM (IST)
ਲੁਧਿਆਣਾ (ਹਿਤੇਸ਼)– ਨਗਰ ਨਿਗਮ ਚੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਦਾ ਫਾਈਨਲ ਅੰਕੜਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਮੁਤਾਬਕ 11.61 ਲੱਖ ਤੋਂ ਜ਼ਿਆਦਾ ਵੋਟਰ 95 ਕੌਂਸਲਰ ਚੁਣਨਗੇ। ਭਾਵੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਨਵੰਬਰ ਦੌਰਾਨ ਵੀ ਵੋਟਰ ਲਿਸਟ ਜਾਰੀ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਤੱਕ 14 ਹਜ਼ਾਰ ਤੋਂ ਜ਼ਿਆਦਾ ਨਵੇਂ ਵੋਟਰ ਵਧ ਗਏ ਹਨ, ਜਿਸ ਤੋਂ ਬਾਅਦ ਲੁਧਿਆਣਾ ਦੇ 95 ਵਾਰਡਾਂ ’ਚ ਹੁਣ 62,2,150 ਪੁਰਸ਼ ਅਤੇ 53,9,436 ਮਹਿਲਾ ਵੋਟਰ ਸਾਹਮਣੇ ਆਏ ਹਨ।
ਇਹ ਖ਼ਬਰ ਵੀ ਪੜ੍ਹੋ - 4 ਦਿਨ ਬੰਦ ਰਹੇਗਾ ਇੰਟਰਨੈੱਟ, ਕਿਸਾਨ ਅੰਦੋਲਨ ਕਾਰਨ ਜਾਰੀ ਹੋਏ ਹੁਕਮ
ਵੋਟਰਾਂ ਦਾ ਅਨੁਪਾਤ ਬਰਾਬਰ ਨਾ ਹੋਣ ਸਬੰਧੀ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਲੱਗੀ ਮੋਹਰ
ਜ਼ਿਲਾ ਪ੍ਰਸ਼ਾਸਨ ਵੱਲੋਂ ਫਾਈਨਲ ਵੋਟਰ ਲਿਸਟ ਦੇ ਨਾਲ ਵਾਰਡ ਵਾਈਜ਼ ਵੋਟਰਾਂ ਦਾ ਅੰਕੜਾ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ’ਤੇ ਲਗਾਏ ਗਏ ਆਪਣੀ ਸਿਆਸੀ ਸੁਵਿਧਾ ਅਨੁਸਾਰ ਵਾਰਡਾਂ ਦੀ ਬਾਊਂਡਰੀ ਅਤੇ ਰਿਜ਼ਰਵੇਸ਼ਨ ’ਚ ਬਦਲਾਅ ਕਰਨ ਦੇ ਨਾਲ ਵੋਟਰਾਂ ਦਾ ਅਨੁਪਾਤ ਬਰਾਬਰ ਨਾ ਹੋਣ ਸਬੰਧੀ ਦੋਸ਼ਾਂ ’ਤੇ ਮੋਹਰ ਲੱਗ ਗਈ ਹੈ, ਕਿਉਂਕਿ ਕਿਸੇ ਵੀ ਵਾਰਡ ’ਚ ਵੋਟਰਾਂ ਦਾ ਅਨੁਪਾਤ ਬਰਾਬਰ ਨਹੀਂ ਹੈ ਅਤੇ ਕਈ ਜਗ੍ਹਾ ਵੋਟਰਾਂ ਦਾ ਅੰਕੜਾ ਕਾਫੀ ਜ਼ਿਆਦਾ ਅਤੇ ਕਈ ਜਗ੍ਹਾ ਕਾਫੀ ਘੱਟ ਹੈ, ਜਦਕਿ ਨਿਯਮਾਂ ਮੁਤਾਬਕ ਵੋਟਰਾਂ ਦਾ ਅਨੁਪਾਤ ਬਰਾਬਰ ਹੋਣਾ ਚਾਹੀਦਾ ਅਤੇ ਉਸ ਦੇ ਲਈ 10 ਤੋਂ 15 ਹਜ਼ਾਰ ਤੱਕ ਦਾ ਅੰਕੜਾ ਫਿਕਸ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਅੰਕੜਿਆਂ ’ਤੇ ਇਕ ਨਜ਼ਰ
- ਮਹਾਨਗਰ ਵਿਚ ਹਨ 95 ਵਾਰਡ
- 11,61,689 ਵੋਟਰ ਆਏ ਹਨ ਸਾਹਮਣੇ
- 62,2150 ਪੁਰਸ਼ ਅਤੇ 53,9,436 ਹਨ ਮਹਿਲਾ ਵੋਟਰ
- 103 ਹਨ ਥਰਡ ਜੈਂਡਰ ਵੋਟਰ।
- ਵਾਰਡ 71 ’ਚ ਸਭ ਤੋਂ ਘੱਟ ਅਤੇ 43 ਵਿਚ ਹਨ ਸਭ ਤੋਂ ਜ਼ਿਆਦਾ ਵੋਟਰ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8