ਜਿਊਂਦੇ ਵਿਅਕਤੀ ਦਾ ਡੈੱਥ ਸਰਟੀਫਿਕੇਟ: ਨਿਗਮ ਨੇ ਸਿਵਲ ਸਰਜਨ ਅਤੇ SDM ਦਫ਼ਤਰ ਦੇ ਪਾਲੇ ’ਚ ਪਾਈ ਗੇਂਦ

Saturday, Jul 20, 2024 - 03:51 PM (IST)

ਲੁਧਿਆਣਾ (ਹਿਤੇਸ਼)- ਜਿਊਂਦੇ ਵਿਅਕਤੀ ਦਾ ਡੈੱਥ ਸਰਟੀਫਿਕੇਟ ਬਣਾਉਣ ਦੇ ਮਾਮਲੇ ’ਚ ਨਗਰ ਨਿਗਮ ਸਿਵਲ ਸਰਜਨ ਅਤੇ ਐੱਸ. ਡੀ. ਐੱਮ. ਆਫਿਸ ਦੇ ਪਾਲੇ ’ਚ ਗੇਂਦ ਸੁੱਟ ਦਿੱਤੀ ਹੈ। ਜ਼ਿਕਰਯੋਗ ਹੋਵੇਗਾ ਕਿ 2 ਦਿਨ ਪਹਿਲਾਂ ਪਵਨ ਕੁਮਾਰ ਨਾਮਕ ਵਿਅਕਤੀ ਨੇ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਦਾਅਵਾ ਕੀਤਾ ਸੀ ਕਿ ਜਿਊਂਦਾ ਹੋਣ ਦੇ ਬਾਵਜੂਦ ਨਗਰ ਨਿਗਮ ਵੱਲੋਂ ਉਸ ਦਾ ਡੈੱਥ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਕਮਿਸ਼ਨਰ ਵੱਲੋਂ ਲੋਕਲ ਰਜਿਸਟਰਾਰ ਨੂੰ ਜਾਂਚ ਕਰ ਕੇ ਮਿਲੀਭੁਗਤ ਜਾਂ ਲਾਪ੍ਰਵਾਹੀ ਲਈ ਜ਼ਿੰਮੇਦਾਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਸਬੰਧ ’ਚ ਨਗਰ ਨਿਗਮ ਵੱਲੋਂ ਜੋ ਸ਼ੁਰੂਆਤੀ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਦੇ ਮੁਤਾਬਕ ਲੇਟ ਐਂਟਰੀ ਦੇ ਕੇਸ ’ਚ ਡੈੱਥ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਜਿਥੋਂ ਤੱਕ ਲੇਟ ਐਂਟਰੀ ਦਾ ਸਵਾਲ ਹੈ, ਉਸ ਦੇ ਲਈ ਪਹਿਲਾਂ ਸਿਵਲ ਸਰਜਨ ਅਤੇ ਐੱਸ. ਡੀ. ਐੱਮ. ਆਫਿਸ ਦੀ ਮਨਜ਼ੂਰੀ ਲੈਣ ਦਾ ਦਾਅਵਾ ਨਗਰ ਨਿਗਮ ਦੇ ਅਫਸਰ ਕਰ ਰਹੇ ਹਨ।

ਇਸ ਦੇ ਆਧਾਰ ’ਤੇ ਹੁਣ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਨ ਲਈ ਸਿਵਲ ਸਰਜਨ ਅਤੇ ਐੱਸ. ਡੀ. ਐੱਮ. ਆਫਿਸ ਦੇ ਪਾਲੇ ’ਚ ਗੇਂਦ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

2 ਵਿਧਾਇਕਾਂ ਵੱਲੋਂ ਕੀਤੀ ਗਈ ਹੈ ਵੈਰੀਫਿਕੇਸ਼ਨ

ਇਸ ਮਾਮਲੇ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਖੁਦ ਨੂੰ ਪਵਨ ਕੁਮਾਰ ਦੀ ਪਤਨੀ ਦੱਸ ਕੇ ਅਰਜ਼ੀਆਂ ਕਰਨ ਵਾਲੀ ਔਰਤ ਵੱਲੋਂ ਡੈੱਥ ਸਰਟੀਫਿਕੇਟ ਜਾਰੀ ਕਰਨ ਲਈ ਦਿੱਤੇ ਗਏ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਲੁਧਿਆਣਾ ਦੇ 2 ਵਿਧਾਇਕਾਂ ਵੱਲੋਂ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਸਕੂਲ ਬੱਸ ਦੇ ਡਰਾਈਵਰ ਦੀ ਨਿਕਲੀ ਜਾਨ, 2 ਬੱਚੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਭਾਵੇਂ ਇਸ ਤੋਂ ਪਹਿਲਾਂ ਕੌਂਸਲਰਾਂ ਵੱਲੋਂ ਇਸ ਤਰ੍ਹਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਸੀ ਪਰ ਪਿਛਲੇ ਸਾਲ ਅਪ੍ਰੈਲ ਦੇ ਦੌਰਾ ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਾਬਕਾ ਕੌਂਸਲਰਾਂ ਦੀ ਵੈਰੀਫਿਕੇਸ਼ਨ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਅਤੇ ਇਹ ਅਧਿਕਾਰ ਵੀ ਵਿਧਾਇਕਾਂ ਦੇ ਕੋਲ ਆ ਗਿਆ ਹੈ, ਜਿਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਕਿਸੇ ਜ਼ਿੰਮੇਦਾਰ ਵਿਅਕਤੀ ਦੀ ਗਾਰੰਟੀ ਦੇ ਨਾਲ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।

ਅਸਥੀਆਂ ਦੇ ਵਿਸਰਜਨ ਦੇ ਸਰਟੀਫਿਕੇਟ ’ਤੇ ਵੀ ਖੜ੍ਹੇ ਹੋਏ ਸਵਾਲ

ਮਿਲੀ ਜਾਣਕਾਰੀ ਮੁਤਾਬਕ ਡੈੱਥ ਸਰਟੀਫਿਕੇਟ ਜਾਰੀ ਕਰਨ ਲਈ ਲੇਟ ਐਂਟਰੀ ਦੇ ਮਾਮਲੇ ’ਚ ਪਰਿਵਾਰਕ ਮੈਂਬਰਾਂ ਦੇ ਐਫੀਡੇਵਿਟ ਤੋਂ ਇਲਾਵਾ ਸਸਕਾਰ ਕਰਨ ਸਬੰਧੀ ਸ਼ਮਸ਼ਾਨਘਾਟ ਦੀ ਰਸੀਦ, ਅਸਥੀਆਂ ਦੇ ਵਿਸਰਜਨ ਦੇ ਸਰਟੀਫਿਕੇਟ ਜਾਂ ਰਸਮ ਪਗੜੀ ਦੇ ਕਾਰਜ ਨੂੰ ਆਧਾਰ ਮੰਨਿਆ ਜਾਂਦਾ ਹੈ। ਇਸ ਮਾਮਲੇ ’ਚ ਅਸਥੀਆਂ ਦੇ ਵਿਸਜਰਨ ਦਾ ਸਰਟੀਫਿਕੇਟ ਲਗਾਇਆ ਗਿਆ ਹੈ ਅਤੇ ਜਿਸ ਵਿਅਕਤੀ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਖੁਦ ਹੱਥ ’ਚ ਆਪਣਾ ਡੈੱਥ ਸਰਟੀਫਿਕੇਟ ਲੈ ਕੇ ਘੁੰਮ ਰਿਹਾ ਹੈ, ਜਿਸ ਨਾਲ ਅਸਥੀਆਂ ਦੇ ਵਿਸਜਰਨ ਦੇ ਸਰਟੀਫਿਕੇਟ ’ਤੇ ਸਵਾਲ ਖੜ੍ਹੇ ਹੋ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Anmol Tagra

Content Editor

Related News