ਮਾਤਾ ਵੈਸ਼ਣੋ ਦੇਵੀ ਜਾ ਰਹੀ ਔਰਤ ਦੀ ਟ੍ਰੇਨ ''ਚ ਮੌਤ
Sunday, Jun 30, 2019 - 03:49 PM (IST)

ਪਠਾਨਕੋਟ (ਆਦਿਤਿਆ) : ਦਿੱਲੀ ਤੋਂ ਚਲ ਕੇ ਮਾਤਾ ਵੈਸ਼ਣੋ ਦੇਵੀ ਲਈ ਜਾਣ ਲਈ ਉੱਤਰ ਸੰਪਰਕ ਕ੍ਰਾਂਤੀ ਵਿਚ ਸਫਰ ਕਰ ਰਹੀ ਇਕ ਔਰਤ ਦੀ ਸਫਰ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਪਰਿਵਾਰ ਨਾਲ ਦਿੱਲੀ ਤੋਂ ਮਾਤਾ ਵੈਸ਼ਣੋ ਦੇਵੀ ਜਾ ਰਹੀ ਔਰਤ ਯਾਤਰੀ ਦੀ ਸਫਰ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ ।
ਮ੍ਰਿਤਕ ਦੀ ਪਹਿਚਾਣ ਵੀਨਾ ਦੇਵੀ ਨਿਵਾਸੀ ਕਰਨਾਲ ਹਰਿਆਣਾ ਦੇ ਰੂਪ ਵਿਚ ਹੋਈ ਹੈ। ਜੀ.ਆਰ.ਪੀ. ਪਠਾਨਕੋਟ ਕੈਂਟ ਦੇ ਪ੍ਰਭਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਇਸ ਸਬੰਧੀ 174 ਸੀ.ਆਰ.ਪੀ.ਸੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ।