ਮਾਤਾ ਚਿੰਤਪੂਰਨੀ ਮੱਥੇ ਟੇਕ ਕੇ ਪਰਤ ਰਹੇ ਜੋੜੇ ਨਾਲ ਰਾਹ ਵਿਚ ਵਾਪਰ ਗਈ ਵੱਡੀ ਘਟਨਾ

Tuesday, Aug 13, 2024 - 04:30 PM (IST)

ਮਾਤਾ ਚਿੰਤਪੂਰਨੀ ਮੱਥੇ ਟੇਕ ਕੇ ਪਰਤ ਰਹੇ ਜੋੜੇ ਨਾਲ ਰਾਹ ਵਿਚ ਵਾਪਰ ਗਈ ਵੱਡੀ ਘਟਨਾ

ਦਸੂਹਾ (ਝਾਵਰ) : ਮਾਤਾ ਚਿੰਤਪੂਰਨੀ ਮੱਥਾ ਟੇਕ ਕੇ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਤਿੰਨ ਲੁਟੇਰਿਆਂ ਨੇ ਘੇਰ ਕੇ ਲੁੱਟ-ਖੋਹ ਕਰ ਲਈ। ਇਸ ਸਬੰਧੀ ਵਿਲੀਅਮ ਪੁੱਤਰ ਵਿਨੋਦ ਕੁਮਾਰ ਵਾਸੀ ਪੱਸੀ ਬੇਟ ਥਾਣਾ ਦਸੂਹਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਆਰਤੀ ਨਾਲ ਮੱਥਾ ਟੇਕਣ ਉਪਰੰਤ ਮੋਟਰਸਾਈਕਲ ’ਤੇ ਆਪਣੇ ਪਿੰਡ ਪੱਸੀ ਬੇਟ ਨੂੰ ਜਾ ਰਹੇ ਸਨ ਤਾਂ ਜਦੋਂ ਪਿੰਡ ਸਗਰਾਂ ਦੇ ਪੁਲ ਨੇੜੇ ਪਹੁੰਚੇ ਤਾਂ ਅਚਾਨਕ ਇਕ ਪਲਸਰ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਮੂੰਹ ਢਕੇ ਹੋਏ ਸਨ ਆਏ ਅਤੇ ਉਨ੍ਹਾਂ ਨੇ ਸਾਨੂੰ ਘੇਰ ਲਿਆ।

ਇਸ ਦੌਰਾਨ ਹਥਿਆਰਾਂ ਨਾਲ ਧਮਕਾਉਂਦੇ ਹੋਏ ਮੇਰੀ ਪਤਨੀ ਆਰਤੀ ਦੇ ਕੰਨਾਂ ‘ਚ ਪਾਏ ਹੋਏ ਟੋਪਸ ਅਤੇ ਨਗਦੀ ਖੋਹ ਲਈ। ਉਸ ਦੇ ਪਰਸ ਵਿੱਚੋਂ 4 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।


author

Gurminder Singh

Content Editor

Related News