ਫਲ ਵਿਕਰੇਤਾ ਨੂੰ ਨਕਾਬਪੋਸ਼ ਲੁਟੇਰਿਆਂ ਨੇ ਲੁੱਟਣ ਦੀ ਕੀਤੀ ਕੋਸ਼ਿਸ਼, ਹੋਏ ਨਾਕਾਮ

Monday, Jan 27, 2020 - 09:51 AM (IST)

ਫਲ ਵਿਕਰੇਤਾ ਨੂੰ ਨਕਾਬਪੋਸ਼ ਲੁਟੇਰਿਆਂ ਨੇ ਲੁੱਟਣ ਦੀ ਕੀਤੀ ਕੋਸ਼ਿਸ਼, ਹੋਏ ਨਾਕਾਮ

ਟਾਂਡਾ ਉੜਮੁੜ ( ਵਰਿੰਦਰ ਪੰਡਿਤ) - ਅੱਡਾ ਸਰਾਂ ਤੇ ਰਿੰਪੀ ਫਰੂਟ ਸ਼ਾਪ ਚਲਾਉਣ ਵਾਲੇ ਫਲ ਵਿਕਰੇਤਾ ਨੂੰ ਐਤਵਾਰ ਵਾਲੇ ਦਿਨ ਟਾਂਡਾ ਹੁਸ਼ਿਆਰਪੁਰ ਰੋਡ ’ਤੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਦੀ ਇਹ ਕੋਸ਼ਿਸ਼ ਨਾਕਾਮ ਰਹੀ। ਜਾਣਕਾਰੀ ਅਨੁਸਾਰ ਲੁੱਟ ਦੀ ਇਹ ਵਾਰਦਾਤ ਬੀਤੇ ਦਿਨ ਸਵੇਰੇ ਤੜਕੇ 4.30 ਵਜੇ ਦੀ ਹੈ, ਜਦੋਂ ਪਿੰਡ ਖਡਿਆਲਾ ਵਾਸੀ ਜਰਨੈਲ ਸਿੰਘ ਪੁੱਤਰ ਸ਼ੀਤਲ ਦਾਸ ਆਪਣੀ ਟਾਟਾ ਏਸ ਗੱਡੀ ’ਤੇ 5 ਹੋਰ ਸਹਿਯੋਗੀਆਂ ਨਾਲ ਹੁਸ਼ਿਆਰਪੁਰ ਮੰਡੀ ਲਈ ਜਾ ਰਿਹਾ ਸੀ। 

ਬੁੱਲੋਵਾਲ ਨੇੜੇ ਪਹੁੰਚਣ ’ਤੇ ਉਨ੍ਹਾਂ ਨੂੰ ਰਾਸਤੇ ’ਚ ਲੁਟੇਰਿਆਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਨਹੀਂ ਰੁਕੇ ਤਾਂ ਲੁਟੇਰਿਆਂ ਨੇ ਗੀਗਨੋਵਾਲ ਪਿੰਡ ਜਾ ਕੇ ਉਨ੍ਹਾਂ ਦੀ ਗੱਡੀ ਦੇ ਟਾਇਰ ’ਤੇ ਫਾਇਰ ਕਰ ਦਿੱਤਾ। ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੱਡੀ ਤੇਜ਼ੀ ਨਾਲ ਟੋਲ ਪਲਾਜ਼ੇ ਤੱਕ ਪਹੁੰਚਾ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਲੁਟੇਰਿਆਂ ਤੋਂ ਬਚਾਅ ਹੋ ਗਿਆ। ਜਰਨੈਲ ਸਿੰਘ ਨੇ ਇਸ ਘਟਨਾ ਦੇ ਸਬੰਧ ’ਚ ਬੁੱਲੋਵਾਲ ਪੁਲਸ ਅਤੇ ਅੱਡਾ ਸਰਾਂ ਦੀ ਪੁਲਸ ਚੌਕੀ ਨੂੰ ਸੂਚਨਾ ਦੇ ਦਿੱਤੀ।


author

rajwinder kaur

Content Editor

Related News